ਵਾਸ਼ਿੰਗਨਟ- ਪੁਲਾੜ 'ਚ ਸਾਮਾਨ ਲਿਆਉਣ ਲਈ ਨਾਸਾ ਵਲੋਂ ਕਿਰਾਏ 'ਤੇ ਲਏ ਗਏ ਮਨੁੱਖੀ ਰਹਿਤ ਨਿੱਜੀ ਰਾਕੇਟ 'ਚ ਅਮਰੀਕਾ ਸਥਿਤ ਪੂਰਬੀ ਵਰਜੀਨੀਅ ਕੰਢੇ 'ਤੇ ਪ੍ਰੀਖਣ ਤੋਂ ਕੁਝ ਹੀ ਸਮੇਂ ਬਾਅਦ ਧਮਾਕਾ ਹੋ ਗਿਆ। ਆਰਬੀਟਲ ਸਾਈਂਸਿਜ਼ ਕਾਰਪੋਰੇਸ਼ਨ ਦੇ ਏਂਟਾਰੇਸ ਰਾਕੇਟ ਅਤੇ ਸਿਗਨਸ ਮਾਲਵਾਹਕ ਪੁਲਾੜ ਯਾਨ 'ਚ ਮੰਗਲਵਾਰ ਸ਼ਾਮ 6.22 ਵਜੇ ਪ੍ਰੀਖਣ ਕਰਨ ਤੋਂ ਕੁਝ ਹੀ ਸੈਕਿੰਡ ਬਾਅਦ ਧਮਾਕਾ ਹੋ ਗਿਆ, ਨਾਸਾ ਦੇ ਬੁਲਾਰੇ ਜੇ ਬੋਲਡਨ ਨੇ ਦੱਸਿਆ ਕਿ ਪ੍ਰੀਖਣ 'ਚ ਕਮੀ ਰਹਿ ਗਈ ਹੋਵੇਗੀ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੇ ਕੋਈ ਸੰਕੇਤ ਨਹੀਂ ਹਨ।
ਬੋਲਡੇਨ ਨੇ ਦੱਸਿਆ ਕਿ ਜਾਇਦਾਦ ਅਤੇ ਵਾਹਨ ਦਾ ਕਾਫੀ ਨੁਕਸਾਨ ਹੋਇਆ ਹੈ। ਮੁਹਿੰਮ ਦੇ ਕੰਟਰੋਲਰ ਇਸ 'ਚ ਰਹਿ ਗਈ ਕਮੀ ਦੀ ਜਾਂਚ ਕਰਨ 'ਚ ਜੁਟੇ ਹੋਏ ਹਨ। ਪੁਲਾੜ ਏਜੰਸੀ ਨੇ ਦੱਸਿਆ ਕਿ ਮਾਲਵਾਹਕ ਯਾਨ ਲਗਭਗ 5 ਹਜ਼ਾਰ ਪਾਊਂਡ ਭਾਰ ਦੀ ਸਮੱਗਰੀ ਅਤੇ ਯੰਤਰਾਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਲਿਜਾ ਰਿਹਾ ਸੀ। ਪੁਲਾੜ ਏਜੰਸੀ ਅਨੁਸਾਰ ਗੜਬੜੀ ਪ੍ਰੀਖਣ ਤੋਂ 6 ਸੈਕਿੰਡ ਬਾਅਦ ਹੋਈ।
ਮਿਆਂਮਰ 'ਚ ਮਾਰਿਆ ਗਿਆ ਪੱਤਰਕਾਰ ਸੂ ਚੀ ਦਾ ਬਾਡੀਗਾਰਡ ਸੀ
NEXT STORY