ਬੀਜਿੰਗ— ਕੁੜੀ ਹਸੀਨ ਹੋਵੇ ਤੇ ਉਸ 'ਚ ਨਖਰਾ ਨਾ ਹੋਵੇ ਤਾਂ ਗੱਲ ਬਣਦੀ ਨਹੀਂ। ਪਰ ਜੀ ਇਹ ਹਸੀਨਾ ਖੂਬਸੂਰਤ ਵੀ ਹੈ, ਇਸ ਦੇ ਨੱਖਰੇ ਵੀ ਹਨ ਤੇ ਇਸ ਦਾ ਬੁਆਏਫ੍ਰੈਂਡ ਬਣਨ ਦਾ ਖਾਸ ਆਫਰ ਵੀ ਹੈ। ਚੀਨ ਦੀ 19 ਸਾਲਾ ਜੂ ਪੇਂਗ ਇਸ ਲੜਕੀ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਘੁੰਮਣ ਦਾ ਸ਼ੌਂਕ ਹੈ। ਇਸ ਦੇ ਲਈ ਉਹ ਹਰ ਸ਼ਹਿਰ ਵਿਚ ਜਾ ਕੇ ਬੁਆਏਫ੍ਰੈਂਡ ਬਣਾਉਂਦੀ ਹੈ। ਇਹ ਨਹੀਂ ਕਿ ਕੋਈ ਵੀ ਲੜਕਾ ਉਸ ਦਾ ਬੁਆਏਫ੍ਰੈਂਡ ਬਣ ਸਕਦਾ ਹੈ। ਇਸ ਦੇ ਲਈ ਉਸ ਦੀਆਂ ਕੁਝ ਖਾਸ ਸ਼ਰਤਾਂ ਹਨ ਤੇ ਉਨ੍ਹਾਂ ਸ਼ਰਤਾਂ 'ਤੇ ਖਰ੍ਹੇ ਉਤਰਣ ਵਾਲਿਆਂ ਲਈ ਇਕ ਆਫਰ ਵੀ ਹੈ, ਜਿਸ ਲਈ ਉਸ ਨੇ ਬਕਾਇਦਾ ਇਸ਼ਤਿਹਾਰ ਵੀ ਦਿੱਤਾ ਹੈ। ਇਕ ਸ਼ੋਸ਼ਲ ਸਾਈਟ 'ਤੇ ਜੂ ਪੇਂਗ ਨੇ ਇਸ਼ਤਿਹਾਰ ਦਿੱਤਾ ਹੈ ਕਿ ਲੜਕੇ ਦੀ ਲੰਬਾਈ 1.75 ਮੀਟਰ ਤੋਂ ਜ਼ਿਆਦਾ ਹੋਵੇ ਅਤੇ ਉਮਰ 30 ਸਾਲਾਂ ਤੋਂ ਘੱਟ ਹੋਵੇ। ਉਸ ਦੀ ਸ਼ਰਤ ਹੈ ਕਿ ਲੜਕਾ ਦੇਖਣ ਵਿਚ ਸੋਹਣਾ ਹੋਵੇ ਅਤੇ ਪੈਸੇ ਵਾਲਾ ਹੋਵੇ ਤਾਂ ਜੋ ਉਹ ਉਸ ਦੇ ਘੁੰਮਣ-ਫਿਰਨ ਦਾ ਖਰਚਾ ਚੁੱਕ ਸਕੇ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਦਾ ਬੁਆਏਫ੍ਰੈਂਡ ਬਣਨ ਵਾਲੇ ਨੂੰ ਉਹ ਖੁਦ ਨਾਲ ਸੈਕਸ ਕਰਨ ਦਾ ਮੌਕਾ ਵੀ ਦੇਵੇਗੀ।
ਪੇਂਗ ਦੇ ਇਸ ਅਜੀਬ ਇਸ਼ਤਿਹਾਰ ਨਾਲ ਚੀਨ ਵਿਚ ਬਖੇੜਾ ਖੜਾ ਹੋ ਗਿਆ ਹੈ। ਕਈ ਲੋਕ ਇਸ ਦੀ ਆਲੋਚਨਾ ਕਰ ਰਹੇ ਹਨ ਤੇ ਕਈ ਲੜਕੇ ਇਸ ਮੌਕੇ ਦਾ ਫਾਇਦਾ ਚੁੱਕਣ ਦੀ ਤਾੜ 'ਚ ਹਨ।
ਸਫਲਤਾ ਪੂਰਵਕ ਸਮਾਪਤ ਹੋਇਆ 'ਐਡੀਲੇਡ ਖੇਡ ਮੇਲਾ' (ਦੇਖੋ ਤਸਵੀਰਾਂ)
NEXT STORY