ਮੈਲਬੋਰਨ-(ਮਨਦੀਪ ਸਿੰਘ ਸੈਣੀ)-ਗੁਰਦੁਆਰਾ ਸ੍ਰੀ ਸਰਬੱਤ ਖਾਲਸਾ ਐਡੀਲੇਡ ਵਲੋਂ 26 ਅਕਤੂਬਰ ਨੂੰ 'ਐਡੀਲੇਡ ਖੇਡ ਮੇਲਾ' ਕਰਵਾਇਆ ਗਿਆ, ਜਿਸ 'ਚ ਕੱਬਡੀ, ਹਾਕੀ, ਵਾਲੀਵਾਲ, ਨੈਟਬਾਲ, ਰੱਸਾਕਸ਼ੀ ਤੇ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ 'ਚ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਫੁੱਟਬਾਲ ਦੇ ਵੱਖ-ਵੱਖ ਵਰਗਾਂ ਦੇ ਕਰਵਾਏ ਗਏ ਮੁਕਾਬਲਿਆਂ 'ਚ ਪੰਜਾਬ ਲਾਇਨਜ਼ ਕਲੱਬ ਦੀ ਸਰਦਾਰੀ ਕਾਇਮ ਰਹੀ। ਵਾਲੀਬਾਲ ਮੁਕਾਬਲਿਆਂ 'ਚ ਆਜ਼ਾਦ ਵਾਲੀਬਾਲ ਕਲੱਬ,ਰੱਸਾਕਸ਼ੀ 'ਚ ਵੇਕਰੀ ਕਲੱਬ ਅਤੇ ਕਬੱਡੀ 'ਚ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਨੇ ਬਾਜ਼ੀ ਮਾਰੀ। ਇਸ ਮੌਕੇ ਕਰਵਾਏ ਗਏ ਗਤਕਾ ਅਤੇ ਦਸਤਾਰ ਮੁਕਾਬਲੇ, ਆਤਿਸ਼ਬਾਜ਼ੀ ਤੇ ਧਾਰਮਿਕ ਪ੍ਰਦਰਸ਼ਨੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।ਇਸ ਖੇਡ ਮੇਲੇ 'ਚ ਆਸਟਰੇਲੀਆਈ ਸੰਸਦ ਮੈਂਬਰਾਂ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।ਇਸ ਸਮੁੱਚੇ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਪ੍ਰਧਾਨ ਭੁਪਿੰਦਰ ਸਿੰਘ ਤੱਖਰ, ਚਮਕੌਰ ਸਿੰਘ,ਰੁਪਿੰਦਰ ਸਿੰਘ,ਬਲਜੀਤ ਸਿੰਘ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਆਖਰਕਾਰ ਮੋਟਾਪੇ ਨੇ ਰੋਕ ਦਿੱਤੇ ਇਸ ਮਹਿਲਾ ਦੇ ਸਾਹ (ਤਸਵੀਰਾਂ)
NEXT STORY