ਰੋਮ-(ਕੈਂਥ)-ਪੰਜਾਬ 'ਚ ਦਲਿਤਾ ਦੇ ਝੂਠੇ ਪੁਲਸ ਮੁਕਾਬਲੇ ਬਣਾ ਰਹੀ ਹੈ, ਸਤਾ ਦਾ ਸੁੱਖ ਭੋਗ ਰਹੀ ਸਤਾਧਾਰੀ ਪਾਰਟੀ । ਪੰਜਾਬ 'ਚ ਦਲਿਤਾ ਦੀਆਂ ਧੀਆਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਪਿੱਛੇ ਦਿਨੀਂ ਪੰਜਾਬ 'ਚ ਕਈ ਐਸੀਆਂ ਮੰਦਭਾਗੀਆਂ ਖਬਰਾਂ ਆਈਆਂ ਹਨ, ਜਿਸ ਅਧੀਨ ਪੰਜਾਬ ਦੇ ਦਲਿਤਾ ਦੀਆਂ ਧੀਆਂ ਨੇ ਸਿਰਫ ਇਸ ਲਈ ਖੁਦਕੁਸ਼ੀ ਕਰ ਲਈ ਕਿ ਕੋਈ ਉਨ੍ਹਾਂ 'ਚੋਂ ਬੱਸ ਕਿਰਾਇਆ ਨਹੀਂ ਦੇ ਸਕਦੀ ਸੀ ਤੇ ਕਈ ਕਾਲਜ ਦੀ ਫੀਸ ਨਹੀਂ ਦੇ ਸਕਦੀ ਸੀ। ਕਿਤੇ ਦਲਿਤ ਦੇ ਗਰੀਬ ਬੱਚਿਆਂ ਲਈ ਕੇਂਦਰ ਤੋਂ ਆਇਆ ਕਰੋੜਾਂ ਰੁਪਇਆ ਪੰਜਾਬ ਦੀ ਆਰਥਕ ਤੌਰ 'ਤੇ ਕੰਗਾਲ ਸਰਕਾਰ ਪੰਜਾਬ ਦੇ ਗਰੀਬ ਦਲਿਤਾ ਦੇ ਉਨ੍ਹਾਂ ਬੱਚਿਆਂ ਨਾਲ ਗਦਾਰੀ ਕਰਕੇ ਉਨ੍ਹਾਂ ਦਾ ਪੈਸਾ ਖੁਦਰ ਬੁਰਦ ਕਰ ਗਈ ਤੇ ਉਹ ਵਿਚਾਰੇ ਕਾਲਜਾਂ ਦੀਆਂ ਫੀਸਾਂ ਨਹੀਂ ਦੇ ਸਕਦੇ।
ਜਿਸ ਕਰਕੇ ਕਾਲਜਾ 'ਚ ਦਾਖਲ ਹੋਣ ਤੋਂ ਵਾਂਝੇ ਖੜੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਹੋਇਆ ਡਾ.ਬੀ.ਆਕ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ ਇੰਨ ਇਟਲੀ ਦੇ ਪ੍ਰਧਾਨ ਸਰਬਜੀਤ ਸਿੰਘ ਵਿਰਕ ਅਤੇ ਗਿਆਨ ਚੰਦ ਸੂਦ ਨੇ ਵਿਰੋਨਾ ਦੇ ਸ਼ਹਿਰ ਚੰਦ ਸੂਦ ਨੇ ਵਿਰੋਨਾ ਦੇ ਸ਼ਹਿਰ ਸੰਨਬੋਨੀਫਾਚੋ 'ਚ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਪ੍ਰੀਨਿਰਮਾਣ ਦਿਵਸ 'ਤੇ ਬੋਲਦਿਆਂ ਆਖੇ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਗੈਰ ਦਲਿਤ ਸਰਕਾਰਾਂ ਨੇ ਪੰਜਾਬ ਦੇ 30 ਫੀਸਦੀ ਦਲਿਤਾ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਵਿਦਿਆਰਥੀਆਂ ਤੋਂ ਮੁਫਤ ਬੱਸ ਪਾਸ ਦੀ ਸਹੂਲਤ ਖੋਲ੍ਹ ਦਿੱਤੀ ਗਈ ਹੈ, ਤਾਂ ਕਿ ਗਰੀਬਾਂ ਦੇ ਬੱਚੇ ਕਿਸੇ ਵੀ ਹਾਲਤ 'ਚ ਨਾ ਪੜ੍ਹ ਸਕਣ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦਾ ਤੋੜ-ਵਿਛੋੜਾ ਹੋ ਕੇ ਪੰਜਾਬ 'ਚ ਜਲਦੀ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਪੰਜਾਬ 'ਚ ਆਉਣਾ ਵਾਲੀ ਸਰਕਾਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੋਵੇਗੀ। ਕਿਉਂਕਿ ਪੰਜਾਬ ਦੇ ਦਲਿਤ ਆਜ਼ਾਦੀ ਤੋਂ ਬਾਅਦ ਗੈਰ ਦਲਿਤ ਸਰਕਾਰ ਦੇ ਸੁਆਦ ਚੰਗੀ ਤਰ੍ਹਾਂ ਚੱਖ ਚੁੱਕੇ ਹਨ ਅਤੇ ਹੁਣ ਨਿਰੋਲ ਆਪਣੀ ਸਰਕਾਰਾਂ ਹੀ ਬਣਾਉਣਗੇ।
ਇਸ ਸਮੇਂ ਸਮਾਗਮ ਦੇ ਮੁੱਖ ਬੁਲਾਰੇ ਇੰਗਲੈਂਡ ਤੋਂ ਅੰਬੇਦਕਰੀ ਚਿੰਤਕ ਫਕੀਰ ਚੰਦ ਚੌਹਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਅੰਬੇਦਕਰੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਜੀਵਨ ਫਲਸਫੇ ਤੇ ਉਨ੍ਹਾਂ ਦੀ ਰਾਜਨੀਤਿਕ ਸਫਰ ਦੀ ਗੱਲ ਕਰਦਿਆਂ ਹੋਇਆ ਉਨ੍ਹ੍ਹਾਂ ਨੇ 21 ਸਦੀ ਦਾ ਮਹਾਨ ਦਲਿਤ ਸਿਆਸਦਾਨ ਹੋਇਆ ਕਿਹਾ ਉਨ੍ਹਾਂ ਨੇ ਭਾਰਤ ਦੀ ਰਾਜਨੀਤੀ ਦੇ ਵੀ ਸਮੀਕਰਨ ਬਦਲ ਕੀਤੇ ਹਨ। ਉਨ੍ਹਾਂ ਨੇ ਕਾਸ਼ੀ ਰਾਮ ਦੇ ਸੁਫਨੇ ਨੂੰ ਪੂਰਾ ਕਰਨ ਦਾ ਸੱਦਾ ਦਿੰਦੇ ਹੋਏ ਕਿਹਾਕਿ ਦਲਿਤਾ ਨੂੰ ਹੁਣ ਆਪਣੀਆਂ ਨਿਰੋਲ ਸਰਕਾਰਾਂ ਬਣਾਉਣ ਵੱਲ ਰੁਚਿਤ ਹੋਣਾ ਚਾਹੀਦਾ ਹੈ।
ਅਮਰੀਕੀ ਨਰਸ ਇਬੋਲਾ ਨਾਲ ਪ੍ਰਭਾਵਿਤ ਨਹੀਂ
NEXT STORY