ਵਾਸ਼ਿੰਗਟਨ- ਅਫਰੀਕੀ ਦੇਸ਼ ਲਾਈਬੇਰੀਆ ਤੋਂ ਆਏ ਇਬੋਲਾ ਪ੍ਰਭਾਵਿਤ ਮਰੀਜ਼ ਦਾ ਇਲਾਜ ਕਰਦੇ ਸਮੇਂ ਘਾਤਕ ਵਾਇਰਸ ਇਬੋਲਾ ਦੇ ਸੰਪਰਕ 'ਚ ਆਈ ਅਮਰੀਕੀ ਨਰਸ ਨੂੰ ਮੰਗਲਵਾਰ ਨੂੰ ਅਟਲਾਂਟਾ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਅੰਬਰ ਵਿੰਸਨ ਨਾਂ ਦੀ ਨਰਸ ਇਬੋਲਾ ਵਾਇਰਸ ਨਾਲ ਪ੍ਰਭਾਵਿਤ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਅਟਲਾਂਟਾ ਦੇ ਏਮੋਰੀ ਯੂਨੀਵਰਸਿਟੀ ਹਸਪਤਾਲ 'ਚ ਨਰਸ ਦਾ ਬੀਤੀ 15 ਅਕਤੂਬਰ ਤੋਂ ਇਲਾਜ ਚੱਲ ਰਿਹਾ ਸੀ। ਇਸ ਨਾਲ ਪਹਿਲਾਂ ਟੈਕਸਾਸ ਦੇ ਹਸਪਤਾਲ 'ਚ ਕੰਮ ਕਰਨ ਵਾਲੀ ਨਰਸ ਨੀਨਾ ਫਾਮ ਨੂੰ ਬੀਤੇ ਸ਼ੁੱਕਰਵਾਰ ਨੂੰ ਵਾਇਰਸ ਮੁਕਤ ਐਲਾਨ ਕਰਦੇ ਹੋਏ ਮੈਰੀਲੈਂਡ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ।
ਅਮਰੀਕਾ 'ਚ ਇਬੋਲਾ ਪ੍ਰਭਾਵਿਤ ਲਾਈਬੇਰੀਆ ਤੋਂ ਆਏ ਪਹਿਲੇ ਮਰੀਜ਼ ਏਰਿਕ ਡੰਕਨ ਦਾ ਇਲਾਜ ਦੋਹਾਂ ਨਰਸਾਂ ਨੇ ਕੀਤਾ ਸੀ। ਇਸ ਤੋਂ ਇਲਾਵਾ ਇਬੋਲਾ ਪ੍ਰਭਾਵਿਤ ਦੇਸ਼ ਗੁਏਨਾ 'ਚ ਕੰਮ ਕਰਕੇ ਪਰਤੇ ਨਿਊਯਾਰਕ 'ਚ ਡਾਕਟਰ ਕ੍ਰੇਗ ਸਪੇਂਸਰ ਦਾ ਇਲਾਜ ਅਮਰੀਕਾ ਦੇ ਹਸਪਤਾਲ 'ਚ ਬੀਤੇ ਬੁੱਧਵਾਰ ਤੋਂ ਚੱਲ ਰਿਹਾ ਹੈ।
ਇਸ ਹਸੀਨਾ ਦਾ ਸ਼ੌਂਕ ਹੈ ਵੱਖਰਾ, ਕੌਣ ਚੁੱਕੇਗਾ ਇਸ ਦਾ ਨਖਰਾ (ਤਸਵੀਰਾਂ)
NEXT STORY