ਲੰਡਨ— ਆਪਣੇ ਵੱਡੇ ਸੁਪਨਿਆਂ ਨੂੰ ਸੱਚ ਕਰਨ ਲਈ ਭਾਰਤੀ ਲੋਕ ਵਿਦੇਸ਼ਾਂ ਵਿਚ ਜਾਂਦੇ ਹਨ ਪਰ ਕਈ ਵਾਰ ਪਿੱਛੇ ਛੱਡੇ ਦੇਸ਼ ਤੇ ਪਰਿਵਾਰ ਤੋਂ ਇਹ ਦੂਰੀ ਇੰਨਾਂ ਜ਼ਿਆਦਾ ਹੋ ਜਾਂਦੀ ਹੈ, ਜਿਸ ਨੂੰ ਸਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਬਰੈਡਫੋਰਡ ਵਿਚ ਇਕ ਭਾਰਤੀ ਪਰਿਵਾਰ 'ਤੇ ਵੀ ਅਜਿਹਾ ਹੀ ਇਕ ਕਹਿਰ ਵਾਪਰਿਆ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਜਤਿੰਦਰ ਲਦ, ਉਸ ਦੀ ਪਤਨੀ ਦਕਸ਼ਾ ਤੇ ਦੋ ਬੇਟੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਚੋਂ ਮਿਲੀਆਂ ਹਨ। ਉਨ੍ਹਾਂ ਦੇ ਗੁਆਂਢੀ ਨੇ ਕਿਹਾ ਕਿ ਉਸ ਦੀ ਨਜ਼ਰ ਵਿਚ ਇਹ ਪਰਿਵਾਰ ਦੁਨੀਆ ਦਾ ਸਭ ਤੋਂ ਵਧੀਆ ਪਰਿਵਾਰ ਸੀ ਪਰ ਫਿਰ ਪਤਾ ਨਹੀਂ ਇਸ ਹੱਸਦੇ-ਖੇਡਦੇ ਪਰਿਵਾਰ ਨੂੰ ਕੀ ਹੋ ਗਿਆ, ਜੋ ਉਨ੍ਹਾਂ ਨੇ ਇੰਨਾਂ ਵੱਡਾ ਕਦਮ ਚੁੱਕਿਆ। ਪੁਲਸ ਦਾ ਮੰਨਣਾ ਹੈ ਕਿ ਪਹਿਲਾ ਜਤਿੰਦਰ ਨੇ ਆਪਣੀ ਪਤਨੀ ਅਤੇ ਦੋਹਾਂ ਬੇਟੀਆਂ ਦਾ ਕਤਲ ਕੀਤਾ ਅਤੇ ਉਸ ਬਾਅਦ ਵਿਚ ਖੁਦ ਫਾਹਾ ਲੈ ਲਿਆ।
ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੂਚਨਾ ਸਭ ਤੋਂ ਪਹਿਲਾਂ ਗੁਆਂਢੀ ਨੇ ਹੀ ਪੁਲਸ ਨੂੰ ਦਿੱਤੀ। ਕਾਫੀ ਦਿਨਾਂ ਤੋਂ ਜਦੋਂ ਉਨ੍ਹਾਂ ਨੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਦੇਖਿਆ ਤਾਂ ਉਸ ਸੋਮਵਾਰ ਸ਼ਾਮ ਨੂੰ ਉਨ੍ਹਾਂ ਦੇ ਘਰ ਚਲਾ ਗਿਆ ਪਰ ਅੰਦਰ ਜੋ ਉਸ ਨੇ ਦੇਖਿਆ ਉਹ ਬੇਹੱਦ ਖੌਫਨਾਕ ਸੀ। ਹੱਸਦਾ-ਖੇਡਦਾ ਪਰਿਵਾਰ ਤਬਾਹ ਹੋ ਚੁੱਕਿਆ ਸੀ। ਸਾਹਮਣੇ ਕੁਝ ਸੀ ਤਾਂ ਉਹ ਖੂਨ ਨਾਲ ਲੱਥਪਥ ਲਾਸ਼ਾਂ। ਪਰਿਵਾਰ ਦੇ ਦੋਸਤਾਂ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਰਿਵਾਰ ਦੀਆਂ ਸਮੱਸਿਆਵਾਂ ਬਾਰੇ ਕਦੇ ਕੁਝ ਪਤਾ ਨਹੀਂ ਲੱਗਿਆ। ਫਿਲਹਾਲ ਪੁਲਸ ਨੇ ਇਨ੍ਹਾਂ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਦਲਿਤ ਹੁਣ ਰਾਜਨੀਤਿਕ ਤੌਰ 'ਤੇ ਸੁਚੇਤ ਹੋ ਕੇ ਲੜਨਗੇ ਲੜਾਈ
NEXT STORY