ਦਮਿਸ਼ਕ- ਇਸਲਾਮਿਕ ਸਟੇਟ ਦੇ ਵੱਖਵਾਦੀਆਂ ਨੇ ਮੰਗਲਵਾਰ ਨੂੰ ਸੀਰੀਆ ਦੇ ਮੱਧ ਸੂਬੇ ਹੋਮਸ 'ਚ ਗੈਸ ਦੇ ਤਿੰਨ ਖੂਹਾਂ 'ਤੇ ਕਬਜ਼ਾ ਕਰ ਲਿਆ। ਸੂਤਰਾਂ ਮੁਤਾਬਕ, ਪੈਨ-ਅਰਬ ਅਲ-ਮਾਯਦੀਨ ਟੀ. ਵੀ. ਨੇ ਦੱਸਿਆ ਕਿ ਆਈ. ਐਸ. ਨੇ ਸੀਰੀਆਈ ਫੌਜੀਆਂ ਦੇ ਨਾਲ ਸੰਘਰਸ਼ ਤੋਂ ਬਾਅਦ ਹੋਮਸ ਦੇ ਪਲਮਿਰਾ ਦੇ ਪੱਛਮ 'ਚ ਸਥਿਤ ਤੇਲ ਦੇ ਖੂਹਾਂ 'ਤੇ ਕਬਜ਼ਾ ਕਰ ਲਿਆ ਹੈ। ਆਈ. ਐਸ. ਦੇ ਕਬਜ਼ੇ 'ਚ ਆਏ ਖੂਹ ਅਲ-ਸ਼ਾਇਰ ਗੈਸ ਖੇਤਰ ਨੇੜੇ ਹੈ, ਜਿਸ 'ਤੇ ਆਈ. ਐਸ. ਨੇ 17 ਜੁਲਾਈ ਨੂੰ ਕਬਜ਼ਾ ਕੀਤਾ ਹੋਇਆ ਸੀ, ਪਰ ਬਾਅਦ 'ਚ 26 ਜੁਲਾਈ ਨੂੰ ਫਿਰ ਤੋਂ ਫੌਜ ਨੇ ਇਸ 'ਤੇ ਕਬਜ਼ਾ ਕਰ ਲਿਆ ਸੀ।
ਇੰਗਲੈਂਡ 'ਚ ਲਾਪਤਾ ਭਾਰਤੀ ਪਰਿਵਾਰ 'ਤੇ ਵਰ੍ਹਿਆ ਕਹਿਰ, ਕੋਈ ਨਾ ਬਚਿਆ
NEXT STORY