ਇਰਾਕ-ਸੀਰੀਆ ਦੇ ਅਸ਼ਾਂਤ ਸਰਹੱਦੀ ਸ਼ਹਿਰ ਕੋਬਾਨੀ 'ਚ ਇਸਲਾਮ ਅੱਤਵਾਦੀਆਂ ਨਾਲ ਲੜ ਰਹੇ ਕੁਰਦਾਂ ਦੀ ਮਦਦ ਲਈ ਪਹਿਲਾਂ ਕਦਮ ਚੁੱਕਦੇ ਹੋਏ ਇਰਾਕੀ ਕੁਰਦ ਪੇਸ਼ਮਰਗਾ ਲੜਾਕਿਆਂ ਦਾ ਇਕ ਦਲ ਤੁਰਕੀ ਲਈ ਰਵਾਨਾ ਹੋ ਚੁੱਕਿਆ ਹੈ। ਇਕ ਮਿਸ਼ਨ ਅਧੀਨ ਜਦੋਂ 150 ਇਰਾਕੀ ਕੁਰਦ ਪੇਸ਼ਮਰਗਾ ਲੜਾਕੇ ਮੰਗਲਵਾਰ ਨੂੰ ਤੁਰਕੀ ਲਈ ਰਵਾਨਾ ਹੋਏ ਤਾਂ ਵੱਡੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਦਾ ਫੈਸਲਾ ਵਧਾਇਆ ਹੈ। ਉਹ ਕੁਰਦ ਪੇਸ਼ਮਰਗਾ ਲੜਕੇ ਕੋਬਾਨੀ 'ਚ ਇਸਲਾਮਿਕ ਸਟੇਟ ਅੱਤਵਾਦੀ ਗੁੱਟ ਨਾਲ ਲੜ ਰਹੇ ਕੁਰਦਾਂ ਦੀ ਮਦਦ ਕਰਨਗੇ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਅੰਕਾਰਾ ਇਰਾਕੀ ਕੁਰਦ ਪੇਸ਼ਮਰਗਾ ਲੜਾਕਿਆਂ ਨੂੰ ਤੁਰਕੀ ਹੁੰਦੇ ਹੁੰਦੇ ਸੀਰੀਆ ਆਉਣ ਦੀ ਆਗਿਆ ਦੇਣ ਲਈ ਰਾਜੀ ਹੋ ਗਿਆ ਹੈ।
ਸ਼੍ਰੀਲੰਕਾ 'ਚ ਜ਼ਮੀਨ ਖਿਸਕਣ ਕਾਰਨ 100 ਲੋਕਾਂ ਦੀ ਮੌਤ ਦਾ ਖਦਸ਼ਾ
NEXT STORY