ਕੋਲੰਬੋ- ਸ਼੍ਰੀਲੰਕਾ ਦੇ ਦੱਖਣ ਮੱਧ ਖੇਤਰ 'ਚ ਭਾਰੀ ਵਰਖਾ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਜਾਣ ਦੀ ਸ਼ੰਕਾ ਹੈ। ਐਮਰਜੈਂਸੀ ਮੈਨੇਜਮੈਂਟ ਮੰਤਰੀ ਮਹਿੰਦਾ ਅਮਰਵੀਰਾ ਨੇ ਇਹ ਗੱਲ ਕਹੀ। ਅਮਰਵੀਰਾ ਨੇ ਰਾਜਧਾਨੀ ਕੋਲੰਬੋ ਤੋਂ 190 ਕਿਲੋਮੀਟਰ ਅੰਦਰ ਘਟਨਾ ਵਾਲੀ ਥਾਂ ਹਲਦੁਮੁੱਲਾ ਪਿੰਡ ਤੋਂ ਕਿਹਾ ਕਿ ਇਸ ਘਟਨਾ 'ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਅਸ਼ੰਕਾ ਹੈ। ਉਨ੍ਹਾਂ ਨੇ ਕਿਹਾ ਕਿ ਹਨੇਰੇ ਅਤੇ ਖਰਾਬ ਮੌਸਮ ਕਾਰਨ ਅਸੀਂ ਬਚਾਅ ਮੁਹਿੰਮ ਰੋਕ ਦਿੱਤੀ ਹੈ। ਅੱਗੇ ਹੋਰ ਵੀ ਜ਼ਮੀਨ ਖਿਸਕਣ ਦੀ ਅਸ਼ੰਕਾ ਹੈ। ਅਸੀਂ ਵੀਰਵਾਰ ਤੋਂ ਦੁਬਾਰਾ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕਰਾਂਗੇ। ਅਮਰਵੀਰਾ ਨੇ ਦੱਸਿਆ ਕਿ ਪਹਿਲਾਂ ਹੀ ਪਿੰਡ 'ਚ ਜ਼ਮੀਨ ਖਿਸਕਣ ਦੀ ਚਿਤਾਵਨੀ ਦਿੱਤੀ ਗਈ ਸੀ ਅਤੇ ਪਿੰਡ ਵਾਲਿਆਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦੀ ਸਲਾਹ ਦਿੱਤੀ ਗਈ ਸੀ ਪਰ ਬਹੁਤ ਸਾਰੇ ਪਿੰਡ ਵਾਲਿਆਂ ਨੇ ਗੱਲ ਨਹੀਂ ਮੰਨੀ। ਹਾਦਸੇ 'ਚ ਸੁਰੱਖਿਅਤ ਬਚੇ ਇਕ ਪਿੰਡ ਵਾਲੇ ਨੇ ਦੱਸਿਆ ਕਿ ਸਾਨੂੰ ਪੂਰੇ ਇਲਾਕੇ 'ਚੋਂ ਧੂੰਆਂ ਉਠਦਾ ਦਿਖਾਈ ਦਿੱਤਾ। ਕੁਝ ਲੋਕ ਚੀਖ ਕੇ ਇਲਾਕੇ ਤੋਂ ਦੂਰ ਭੱਜਣ ਨੂੰ ਕਹਿ ਰਹੇ ਸਨ ਇਸ ਲਈ ਅਸੀਂ ਵੀ ਭੱਜਣ ਲੱਗੇ।
ਮੇਅਰ ਦੀਆਂ ਹੋਈਆਂ ਚੋਣਾਂ 'ਚ ਜੋਨ ਟੋਰੀ, ਲਿੰਡਾ ਅਤੇ ਬੋਨੀ ਰਹੇ ਜੇਤੂ (ਦੇਖੋ ਤਸਵੀਰਾਂ)
NEXT STORY