ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੱਛਮੀ ਅਫਰੀਕਾ ਵਿਚ ਇਬੋਲਾ ਦੀ ਬੀਮਾਰੀ ਨਾਲ ਨਜਿੱਠਣ ਦੇ ਲਈ ਕੀਤੀ ਗਈ ਤਰੱਕੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖਤਰਨਾਕ ਵਾਇਰਸ ਦੇ ਮੁਕਾਬਲੇ ਦੇ ਲਈ ਸਾਡੀ ਪ੍ਰਤੀਕਿਰਿਆ ਡਰ ਨਹੀਂ ਸਗੋਂ ਵਿਗਿਆਨ 'ਤੇ ਆਧਾਰਤ ਹੋਣੀ ਚਾਹੀਦੀ ਹੈ। ਓਬਾਮਾ ਨੇ ਕਿਹਾ ਕਿ ਅਸੀਂ ਅਜਿਹੀਆਂ ਚੀਜ਼ਾਂ ਨਹੀਂ ਕਰਨਾ ਚਾਹੁੰਦੇ ਹਾਂ ਜੋ ਵਿਗਿਆਨ ਤੇ ਅਤੇ ਬਿਹਤਰੀਨ ਪ੍ਰਕਿਰਿਆਵਾਂ 'ਤੇ ਆਧਾਰਤ ਨਹੀਂ ਹਨ ਕਿਉਂਕਿ ਜੇਕਰ ਅਸੀਂ ਅਜਿਹਾ ਕਰਦੇ ਹਨ ਤਾਂ ਅਸੀਂ ਕਿਸੇ ਅਜਿਹੇ ਵਿਅਕਤੀ ਦੇ ਇਕ ਇਕ ਰੁਕਾਵਟ ਬਣ ਕੇ ਖੜ੍ਹੇ ਹੋਵਾਂਗੇ, ਜੋ ਸਾਡੇ ਤੋਂ ਪਹਿਲਾਂ ਹੀ ਇਕ ਬਹੁਤ ਮਹੱਤਵਪੂਰਨ ਕੰਮ ਕਰ ਰਿਹਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੁਝ ਅਜਿਹਾ ਹੁੰਦਾ ਦੇਖਣਾ ਚਾਹਾਂਗੇ।
ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਇਬੋਲਾ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੀਮਾਰੀ ਅਜਿਹੀ ਹੈ, ਜਿਸ ਨੂੰ ਹਰਾਇਆ ਜਾਵੇਗਾ।
ਆਈ.ਐਸ.ਦੇ ਮੁਖ ਆਸਟ੍ਰੇਲੀਆਈ ਅੱਤਵਾਦੀ ਦੀ ਮੌਤ!
NEXT STORY