ਸਿਡਨੀ-ਆਸਟ੍ਰੇਲੀਆਈ ਨਾਗਰਿਕ ਦਾ ਸਿਰ ਕਲਮ ਕਰਨ ਦੀ ਇਸਲਾਮਿਕ ਸਟੇਟ (ਆਈ.ਐਸ.) ਦੀ ਅਸਫਲ ਕੋਸ਼ਿਸ਼ ਦਾ ਮਾਸਟਰ ਮਾਈਂਡ ਮੁਹੰਮਦ ਅਲੀ ਬਾਰਯੇਲੀ ਦੀ ਮੱਧ ਪੂਰਬੀ 'ਚ ਮੌਦ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਖਬਰਾਂ ਅਨੁਸਾਰ ਸਾਬਕਾ ਸਿਡਨੀ ਬਾਊਂਸਰ ਅਤੇ ਆਈ.ਐਸ. ਦਾ ਮੁਖੀ ਮੈਂਬਰ ਮੰਨੇ ਜਾਣ ਵਾਲਾ ਬਾਰਯੇਲੀ ਦੀ ਚਾਰ ਜਾਂ ਪੰਜ ਦਿਨ ਪਹਿਲਾਂ ਸੀਰੀਆ ਅਤੇ ਇਰਾਕ 'ਚ ਮੌਤ ਹੋ ਗਈ ਹੈ। ਬਾਰਯੇਲੀ ਵਿਦੇਸ਼ੀ ਅੱਤਵਾਦੀਆਂ ਦੀ ਭਰਤੀ ਕਨ ਲਈ ਆਈ.ਐਸ. ਦਾ ਮਹੱਤਵਪੂਰਨ ਮੈਂਬਰ ਸਨ।
ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ ਕਿ ਇਨ੍ਹਾਂ ਖਬਰਾਂ ਦੀ ਪੁਸ਼ਟੀ ਕਰ ਰਹੇ ਹਨ, ਇਸ ਲਈ ਮੈਂ ਇਸ ਸਮੇਂ ਇਸ ਖਬਰ ਨੂੰ ਸਹੀ ਨਹੀਂ ਕਹਿ ਸਕਦੀ। ਉਥੇ ਹੀ ਸਿਡਨੀ 'ਚ ਬਾਰਯੇਲੀ ਦੇ ਹੀ ਸਮੂਹ ਨਾਲ ਸੰਬੰਧਤ ਅਬਦੁੱਲ ਸਲਾਮ ਮਹਿਮੂਦ ਨੇ ਫੇਸਬੁੱਕ 'ਤੇ ਲਿਖਿਆ ਮੈਨੂੰ ਅਜੇ ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਕਿ ਸਾਡਾ ਪਿਆਰਾ ਦੋਸਤ ਮੁਹੰਮਦ ਅਲੀ ਮਾਰਿਆ ਗਿਆ। ਆਸਟ੍ਰੇਲੀਆ ਆਪਣੇ ਨਾਗਰਿਕਾਂ ਦੇ ਆਈ.ਐਸ.'ਚ ਸ਼ਾਮਲ ਹੋਣ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ।
ਕੋਬਾਨੀ ਦੀ ਮਦਦ ਲਈ ਇਰਾਕੀ ਕੁਰਦ ਆਏ ਅੱਗੇ
NEXT STORY