ਮਨਾਮਾ- ਬਹਿਰੀਨ ਨੇ ਮੁੱਖ ਵਿਰੋਧੀ ਧੜੇ ਅਲ ਵਫਾਕ ਦੀਆਂ ਗਤੀਵਿਧੀਆਂ 'ਤੇ ਅਦਾਲਤ ਦੇ ਫੈਸਲੇ ਦਾ ਹਵਾਲਾ ਦੇ ਕੇ ਤਿੰਨ ਮਹੀਨੇ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਨਵੰਬਰ 'ਚ ਹੋਣ ਵਾਲੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਲਗਾਈ ਗਈ ਹੈ ਜਿਸ ਦਾ ਇਸ ਪਾਰਟੀ ਵਲੋਂ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। ਬਹਿਰੀਨ ਦੇ ਨਿਆ ਮੰਤਰੀ ਨੇ ਦੱਸਿਆ ਹੈ ਕਿ ਅਲ ਅਫਾਕ ਦੀਆਂ ਗਤੀਵਿਧੀਆਂ ਦੀ ਪਾਬੰਦੀ ਉਸ ਦੇ ਸੰਮੇਲਨ ਤੋਂ ਪਹਿਲਾਂ ਲਾਗੂ ਨਹੀਂ ਹੋਵੇਗੀ। ਇਸ ਫੈਸਲੇ ਨਾਲ ਦੇਸ਼ ਅੰਦਰ ਰਾਜਨੀਤਕ ਸੰਕਟ ਹੋਰ ਵਧ ਸਕਦਾ ਹੈ। ਬਹਿਰੀਨ 'ਚ ਚੋਣਾਂ 22 ਨਵੰਬਰ ਨੂੰ ਕਰਵਾਈਆਂ ਜਾਣਗੀਆਂ।
ਅਮਰੀਕਾ ਦੀ ਪਛਾਣ ਡਰ ਨਾਲ ਨਹੀਂ ਸਗੋਂ ਸੰਭਾਵਨਾ ਨਾਲ ਹੈ: ਓਬਾਮਾ
NEXT STORY