ਵਾਸ਼ਿੰਗਟਨ- ਕੈਨੇਡਾ ਦੀ ਸੰਸਦ 'ਤੇ ਅੱਤਵਾਦੀ ਹਮਲੇ ਦੀ ਘਟਨਾ ਤੋਂ ਬਾਅਦ ਅਮਰੀਕਾ ਨੇ ਆਪਣੀਆਂ ਸਾਰੀਆਂ ਸੰਸਦੀ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਗ੍ਰਹਿ ਸੁਰੱਖਿਆ ਸਬੰਧੀ ਅਮਰੀਕੀ ਮੰਤਰੀ ਜੇਹ ਜਾਨਸਨ ਨੇ ਦੱਸਿਆ ਕਿ ਅਸੀਂ ਲੋਕ ਅਹਿਤੀਆਤੀ ਕਦਮ ਚੁੱਕ ਰਹੇ ਹਾਂ ਅਤੇ ਕਾਨੂੰਨ ਪਰਿਵਰਤਣ ਕੇਂਦਰਾਂ ਦੀ ਸੁਰੱਖਿਆ ਵਧਾਈ ਜਾਵੇਗੀ। ਸੁਰੱਖਿਆ ਕੇਂਦਰਾਂ 'ਚ ਸਮੇਂ-ਸਮੇਂ 'ਤੇ ਬਦਲਾਅ ਕੀਤਾ ਜਾਵੇਗਾ ਅਤੇ ਇਸ ਦਾ ਸਮੇਂ-ਸਮੇਂ 'ਤੇ ਮੁਲਾਂਕਣ ਕੀਤਾ ਜਾਵੇਗਾ।
ਅਮਰੀਕਾ ਦੇ ਆਮ ਸੇਵਾ ਪ੍ਰਸ਼ਾਸਨ ਦੇ 9500 ਸੰਘੀ ਕੇਂਦਰ ਹਨ, ਜਿਥੋਂ ਰੋਜ਼ਾਨਾ 14 ਲੱਖ ਲੋਕ ਲੰਘਦੇ ਹਨ। ਜਾਨਸਨ ਨੇ ਦੱਸਿਆ ਕਿ ਅਸੀਂ ਇਹ ਕਦਮ ਅਹਿਤੀਆਤ ਦੇ ਤੌਰ 'ਤੇ ਚੁੱਕ ਰਹੇ ਹਾਂ ਤਾਂ ਕਿ ਸਰਕਾਰੀ ਮੁਲਾਜ਼ਮਾਂ ਅਤੇ ਸਥਾਨਾਂ ਦੀ ਸੁਰੱਖਿਆ ਦੇ ਨਾਲ ਹੀ ਇਨ੍ਹਾਂ ਕੇਂਦਰਾਂ 'ਚ ਆਉਣ ਵਾਲੇ ਲੋਕਾਂ ਦੀ ਵੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ।
ਹਾਊਸ ਹੋਮਲੈਂਡ ਸੁਰੱਖਿਆ ਕਮੇਟੀ ਦੇ ਪ੍ਰਧਾਨ ਮਾਈਕਲ ਮੈਕਕਾਲ ਨੇ ਇਸ ਕਦਮ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਈ. ਐਸ. ਆਈ. ਐਸ. ਨੇ ਅਮਰੀਕਾ ਦੇ ਘਰੇਲੂ ਅੱਤਵਾਦੀਆਂ ਨੂੰ ਉਕਸਾਉਣ ਲਈ ਇੰਟਰਨੈੱਟ 'ਤੇ ਮੁਹਿੰਮ ਵਿੱਢੀ ਹੋਈ ਹੈ। ਅਸੀਂ ਦੇਸ਼ ਅੰਦਰ ਅਤੇ ਬਾਹਰ ਰਹਿਣ ਵਾਲੇ ਅਮਰੀਕੀਆਂ ਦੀ ਹਿਫਾਜ਼ਤ ਲਈ ਜੋ ਕੁਝ ਵੀ ਸੰਭਵ ਹੋਵੇਗਾ ਉਹ ਕਰਾਂਗੇ।
ਨਿਊਜ਼ੀਲੈਂਡ 'ਚ ਰਾਸ਼ਟਰੀ ਝੰਡੇ 'ਚ ਬਦਲਾਅ ਲਈ ਹੋਵੇਗਾ ਜਨਮਤ ਸੰਗ੍ਰਹਿ
NEXT STORY