ਵੈਲਿੰਗਟਨ-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਨ ਕੀ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਝੰਡੇ 'ਚ ਬਦਲਾਅ ਕੀਤਾ ਜਾਵੇ ਜਾਂ ਨਹੀਂ ਇਸ ਮੁੱਦੇ 'ਚੇ ਸਾਲ 2016 'ਚ ਜਨਮਤ ਸੰਗ੍ਰਹਿ ਕਰਵਾਇਆ ਜਾਵੇਗਾ। ਜਾਨ ਕੀ ਮੌਜੂਦਾ ਝੰਡੇ ਨੂੰ ਬਦਲਣ ਦੇ ਮੁੱਖ ਸਮਰਥਕ ਹਨ। ਇਸ ਝੰਡੇ ਦੇ ਇਕ ਕੌਨੇ 'ਤੇ ਸਾਬਕਾ ਬਸਤੀਵਾਦੀ ਸ਼ਕਤੀ ਬ੍ਰਿਟੇਨ ਦਾ ਯੂਨੀਅਨ ਜੈਕ ਅੰਕਿਤ ਹੈ। ਕੀ ਨੇ ਇਕ ਬਿਆਨ 'ਚ ਕਿਹਾ ਕਿ 'ਸਾਡਾ ਝੰਡਾ ਸਾਡੀ ਰਾਸ਼ਟਰੀ ਪਛਾਣ ਦਾ ਸਭ ਤੋਂ ਮਹੱਤਵਪੂਰਨ ਪ੍ਰਤੀਕ ਹੈ ਤੇ ਮੇਰਾ ਮੰਨਣਾ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਇਹ ਸਹੀ ਸਮਾਂ ਹੈ ਕਿ ਉਹ ਝੰਡੇ ਦਾ ਡਿਜ਼ਾਈਨ ਇਸ ਤਰ੍ਹਾਂ ਬਦਲਣ 'ਤੇ ਵਿਚਾਰ ਕਰਨ', ਜਿਸ ਨਾਲ ਇਕ ਆਧੁਨਿਕ, ਆਜ਼ਾਦ ਰਾਸ਼ਟਰ ਦੇ ਤੌਰ 'ਤੇ ਸਾਡੀ ਪਛਾਣ ਵਧੀਆ ਢੰਗ ਨਾਲ ਜ਼ਾਹਰ ਹੋਵੇ।
ਕੀ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਨਵੇਂ ਝੰਡੇ 'ਚ ਕਾਲੀ ਪਿੱਠਭੂਮੀ 'ਚ ਚਾਂਦੀ ਦੀ ਤਰ੍ਹਾਂ ਚਮਕੀਲਾ ਇਕ ਪੌਦਾ ਹੋਵੇ। ਨਿਊਜ਼ੀਲੈਂਡ ਦੀ ਕਈ ਟੀਮਾਂ ਨੇ ਅਜਿਹੇ ਬੈਨਰ ਦਾ ਇਸਤੇਮਾਲ ਕੀਤਾ ਹੈ। ਪਿਛਲੇ ਮਹੀਨੇ ਹੋਈਆਂ ਆਮ ਚੋਣਾਂ 'ਚ ਤੀਜੀ ਵਾਰ ਜਿੱਤ ਦਰਜ ਕਰਨ ਤੋਂ ਬਾਅਦ ਕੁਝ ਵਰਗਾਂ ਦੇ ਵਿਰੋਧ ਦੇ ਬਾਵਜੂਦ ਪ੍ਰੈਸ ਦੇ ਸਾਹਮਣੇ ਝੰਡਾ ਬਦਲਣ ਦੀ ਯੋਜਨਾ ਦਾ ਐਲਾਨ ਕੀਤਾ ਸੀ।
ਬਹਿਰੀਨ ਨੇ ਵਿਰੋਧੀ ਧੜੇ 'ਤੇ ਤਿੰਨ ਮਹੀਨੇ ਲਈ ਲਗਾਈ ਪਾਬੰਦੀ
NEXT STORY