ਨਿਊਯਾਰਕ-ਅਮਰੀਕਾ ਦੇ ਨਿਊਯਾਰਕ ਸ਼ਹਿਰ ਸਥਿਤ ਮੈਟਰੋਪੋਲੀਟੀਅਨ ਮਿਊਜ਼ੀਅਮ ਆਫ ਆਰਟ 'ਚ ਮੰਗਲਵਾਰ ਨੂੰ ਇਕ ਅਨੋਖੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ 'ਚ ਭਾਰਤ ਦੇ 60 ਦੁਰਲੱਭ ਗਹਿਣਿਆਂ ਨੂੰ ਕਲਾ ਪ੍ਰੇਮੀਆਂ ਲਈ ਪੇਸ਼ ਕੀਤ ਜਾ ਰਿਹਾ ਹੈ। ਮਿਊਜ਼ੀਅਮ 'ਚ ਟਰੇਜ਼ਰਸ ਫਰਾਮ ਇੰਡੀਆ ਨਾਂ ਨਾਲ ਸ਼ੁਰੂ ਹੋਈ ਇਸ ਪ੍ਰਦਰਸ਼ਨੀ 'ਚ ਸ਼ੇਖ ਹਮਦ ਬਿਨ ਅਬਦੁੱਲਾ ਅਲ ਥਾਨੀ ਦੇ ਕਲੈਕਸ਼ਨ ਰੱਖੇ ਗਏ ਹਨ। ਅਬਦੁੱਲਾ ਨੇ ਮੁਗਲ ਕਾਲ ਤੋਂ 20ਵੀਂ ਸਦੀ ਤੱਕ ਦਾ ਸਫਰ ਕਿਵੇਂ ਤੈਅ ਕੀਤਾ। ਮਿਊਜ਼ੀਅਮ ਦੇ ਨਿਰਦੇਸ਼ਕ ਪੀ.ਕੈਂਪਬੇਲ ਨੇ ਦੱਸਿਆ ਕਿ ਇਹ ਕਲੈਕਸ਼ਨ ਪੈਰਿਸ ਦੀ ਸ਼ਿਲਪ ਕਲਾਵਾਂ ਤੋਂ ਲੈ ਕੇ ਭਾਰਤ 'ਚ ਮੁਗਲ ਕਾਰਜਸ਼ਾਲਾਵਾਂ ਤੱਕ ਦੇ ਪਰੰਪਰਾਗਤ ਸ਼ਿਲਪ ਕੌਸ਼ਲ ਤੋਂ ਤਰਾਸ਼ੀਆਂ ਗੀਆਂ ਖੂਬਸੂਰਤੀ ਅਤੇ ਨਫਾਸਤ ਨੂੰ ਆਪਣੇ ਆਪ ਸਮੇਟੀਆਂ ਹੋਈਆਂ ਹਨ।
ਉਬਲਦਾ ਲਾਵਾ ਪੁੱਜਾ ਰਿਹਾਇਸ਼ੀ ਇਲਾਕੇ 'ਚ
NEXT STORY