ਪਹਾਓ (ਹਵਾਈ)- ਪ੍ਰਸ਼ਾਂਤ ਮਹਾਸਾਗਰ ਦੇ ਮੱਧ 'ਚ ਸਥਿਤ ਹਵਾਈ ਟਾਪੂ ਦੇ ਕਿਲਾਯੂਈਆ ਜਵਾਲਾਮੁਖੀ 'ਚ ਧਮਾਕੇ ਤੋਂ ਬਾਅਦ ਨਿਕਲੇ ਲਾਵੇ ਨੇ ਰਸਤੇ 'ਚ ਆਉਣ ਵਾਲੇ ਇਕ ਪਿੰਡ ਨੂੰ ਬਰਬਾਦ ਕਰ ਦਿੱਤਾ ਹੈ। ਇਲਾਕੇ ਤੋਂ ਲੋਕਾਂ ਨੂੰ ਕੱਢ ਲਿਆ ਗਿਆ ਹੈ। ਲਾਵੇ ਦੇ ਰਸਤੇ 'ਚ ਆਉਣ ਵਾਲੇ ਹੋਰ ਪਿੰਡਾਂ 'ਚ ਲੋਕਾਂ ਨੂੰ ਬਾਹਰ ਕੱਢਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਾਵੇ ਦਾ ਰਸਤਾ ਪਹਿਲਾਂ ਹੀ ਰਿਹਾਇਸ਼ੀ ਇਲਾਕਿਆਂ ਵੱਲ ਨਹੀਂ ਸੀ ਪਰ ਕੁਝ ਹਫਤੇ ਪਹਿਲਾਂ ਪਿਘਲਦੇ ਲਾਵੇ ਨੇ ਆਪਣਾ ਰਸਤਾ ਬਦਲ ਲਿਆ। ਨਦੀ ਦੇ ਰੂਪ 'ਚ ਅੱਗੇ ਵਧਦੇ ਇਸ ਲਾਵੇ ਨੇ ਹੁਣ ਪਹਾਓ ਸ਼ਹਿਰ ਦਾ ਰੁਖ ਕਰ ਲਿਆ ਹੈ। ਅਮਰੀਕੀ ਭੂਗੌਲਿਕ ਸਰਵੇਖਣ ਅਨੁਸਾਰ ਪਿਘਲੇ ਹੋਏ ਇਸ ਲਾਵੇ ਦਾ ਤਾਪਮਾਨ 900 ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਹੈ ਜੋ ਆਪਣੇ ਰਸਤੇ 'ਚ ਆਉਣ ਵਾਲੀ ਹਰ ਚੀਜ਼ ਨੂੰ ਭਸਮ ਕਰਨ 'ਚ ਸਮਰੱਥ ਹੈ।
ਅਮਰੀਕਾ ਨੇ ਸੰਘੀ ਇਮਾਰਤਾਂ ਦੀ ਸੁਰੱਖਿਆ ਵਧਾਈ
NEXT STORY