ਰਾਵਲਪਿੰਡੀ- ਪਾਕਿਸਤਾਨ ਦੀ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜੀਰਿਸਤਾਨ ਅਤੇ ਖੈਬਰ ਦੇ ਕਬਾਇਲੀ ਇਲਾਕਿਆਂ 'ਚ ਸਰਗਰਮ ਅੱਤਵਾਦੀਆਂ ਖਿਲਾਫ ਫੌਜ ਦੀਆਂ ਮੁਹਿੰਮਾਂ 'ਚ 1100 ਤੋਂ ਜ਼ਿਆਦਾ ਅੱਤਵਾਦੀ ਮਾਰੇ ਗਏ ਹਨ। ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਮ ਬਾਜਵਾ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ 'ਚ ਜਰਬ ਏ ਅਜਬ ਦੌਰਾਨ 1100 ਤੋਂ ਜ਼ਿਆਦਾ ਅੱਤਵਾਦੀ ਅਤੇ ਖੈਬਰ-1 ਦੇ ਤਹਿਤ 44 ਹੋਰ ਮਾਰੇ ਗਏ ਹਨ। ਇਨ੍ਹਾਂ ਇਲਾਕਿਆਂ 'ਚ ਫੌਜ ਦੀ ਮੁਹਿੰਮ ਦੀ ਸਮਾਂ ਸੀਮਾ ਦੇ ਸਬੰਧ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਇਸ ਦੇ ਲਈ ਕੋਈ ਸਮਾਂ ਸੀਮਾ ਦੱਸਣ ਤੋਂ ਨਾਂਹ ਕਰ ਦਿੱਤੀ ਪਰ ਕਿਹਾ ਕਿ ਜਦੋਂ ਤੱਕ ਇਲਾਕਾ ਅੱਤਵਾਦੀਆਂ ਨਾਲ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਮੁਹਿੰਮ ਜਾਰੀ ਰਹੇਗੀ।
ਮੇਜਰ ਜਨਰਲ ਬਾਜਵਾ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਦੀ ਮਦਦ ਨਾਲ ਫੌਜ ਦੇ ਜਰਬ ਏ ਅਰਜ ਖੈਬਰ 1 ਅਤੇ ਕਰਾਚੀ ਮੁਹਿੰਮਾਂ 'ਚ ਦੇਸ਼ ਭਰ 'ਚ ਘੱਟੋ-ਘੱਟ 2500 ਛਾਪੇ ਮਾਰੇ ਗਏ।
ਨਿਊਯਾਰਕ 'ਚ ਮੁਗਲਕਾਲੀਨ ਗਹਿਣਿਆਂ ਦੀ ਲੱਗੀ ਪ੍ਰਦਰਸ਼ਨੀ
NEXT STORY