ਲੰਡਨ-ਸ਼ੂਗਰ ਕਾਰਨ ਕਿਸੇ ਵਿਅਕਤੀ ਵਿਚ ਟੀ. ਬੀ. ਹੋਣ ਦੀ ਸੰਭਾਵਨਾ ਤਿੰਨ ਗੁਣਾ ਵੱਧ ਜਾਂਦੀ ਹੈ। ਇਸ ਬਾਰੇ ਵਿਚ ਜਾਣੂ ਕਰਾਉਂਦੇ ਹੋਏ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਜੇਕਰ ਸ਼ੂਗਰ ਨੂੰ ਕੰਟਰੋਲ ਕਰਨੇ ਲਈ ਤੁਰੰਤ ਕਦਮ ਨਹੀਂ ਚੁੱਕੇ ਗਏ ਤਾਂ ਇਸ ਨਾਲ ਟੀ. ਬੀ. ਦਾ ਖਤਰਾ ਵੱਧ ਜਾਏਗਾ।
ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਮੁਤਾਬਕ ਬੈਕਟੀਰੀਆ ਕਾਰਨ ਹੋਣ ਵਾਲੀ ਟੀ. ਬੀ. ਦੀ ਬੀਮਾਰੀ ਕਾਰਨ ਪਿਛਲੇ ਸਾਲ ਲੱਗਭਗ 1.5 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਸਿਹਤ ਮਾਹਿਰਾਂ ਨੇ ਕਿਹਾ ਕਿ ਡਾਇਬਿਟੀਕ ਟੀ. ਬੀ. ਆਮ ਟੀ. ਬੀ. ਨਾਲੋਂ ਜ਼ਿਆਦਾ ਖਤਰਨਾਕ ਹੁੰਦੀ ਹੈ ਕਿਉਂਕਿ ਅਜਿਹੀ ਸਥਿਤੀ ਵਿਚ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੂਗਰ ਕਾਰਨ ਟੀ. ਬੀ. ਦਾ ਖਤਰਾ ਵੱਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਐੱਚ. ਆਈ. ਵੀ. ਏਡਜ਼ ਕਾਰਨ ਕਈ ਦੇਸ਼ਾਂ ਖਾਸ ਕਰਕੇ ਅਫਰੀਕਾ ਵਿਚ ਟੀ. ਬੀ. ਦਾ ਖਤਰਾ ਚਾਰ ਗੁਣਾ ਵੱਧ ਗਿਆ ਸੀ।
ਸੈਲਫੀ ਨਾਲ ਮਿਲਦਾ ਹੈ ਜੂੰਆਂ ਨੂੰ ਨਵਾਂ ਘਰ
NEXT STORY