ਰੂਸ-ਰੂਸ ਦੀ ਸਰਕਾਰੀ ਏਜੰਸੀ ਨੇ ਨੌਜਵਾਨਾਂ ਨੂੰ ਜੂੰਆਂ ਤੋਂ ਬਚਣ ਲਈ ਸੈਲਫੀ ਨਾ ਲੈਣ ਦੀ ਸਲਾਹ ਦਿੱਤੀ ਹੈ। ਖੇਤਰੀ ਵਿਭਾਗ ਅਨੁਸਾਰ ਲੋਕਾਂ 'ਚ ਸੈਲਫੀ ਲੈਣ ਦੇ ਵਧਦੇ ਰਿਵਾਜ਼ ਕਾਰਨ ਜੂੰਆਂ ਦੀ ਸਮੱਸਿਆ ਵਧ ਰਹੀ ਹੈ। ਇਹ ਏਜੰਸੀ ਲੋਕਾਂ ਨੂੰ ਵਧੀਆ ਜੀਵਨ ਬਾਰੇ ਸਲਾਹ ਦਿੰਦੀ ਹੈ। ਏਜੰਸੀ ਅਨੁਸਾਰ ਇਕ-ਦੂਜੇ ਨਾਲ ਲੱਗ ਕੇ ਸੈਲਫੀ ਖਿੱਚਦੇ ਸਮੇਂ ਜੂੰਆਂ ਲਈ ਇਕ ਦੇ ਸਿਰ ਤੋਂ ਦੂਜੇ ਦੇ ਸਿਰ 'ਚ ਜਾਣਾ ਆਸਾਨ ਹੋ ਜਾਂਦਾ ਹੈ। ਏਜੰਸੀ ਨੇ ਚਿਤਾਵਨੀ ਜਾਰੀ ਕਰਦੇ ਸਮੇਂ ਕਿਹਾ ਕਿ ਡਾਕਟਰਾਂ ਨੇ ਉਨ੍ਹਾਂ ਬੱਚਿਆਂ ਦੇ ਸਕੂਲ ਜਾਣ 'ਤੇ ਰੋਕ ਲਾ ਦਿੱਤੀ ਹੈ, ਜਿਨ੍ਹਾਂ ਦੇ ਸਿਰ 'ਚ ਜੂੰਆਂ ਹਨ। ਜੂੰਆਂ ਨੂੰ ਲੈ ਕੇ ਦਿੱਤੀ ਗਈ ਰਾਏ ਦਾ ਰੂਸ ਦੇ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਜਾ ਰਿਹਾ ਹੈ।
ਪਾਕਿਸਤਾਨ 'ਚ ਫੌਜੀ ਮੁਹਿੰਮਾਂ 'ਚ 1100 ਤੋਂ ਜ਼ਿਆਦਾ ਅੱਤਵਾਦੀ ਢੇਰ
NEXT STORY