ਬੀਜਿੰਗ- ਚੀਨ ਅਤੇ ਅਫਗਾਨਿਸਤਾਨ ਨੇ ਅਸ਼ਾਂਤ ਸ਼ਿਨਜਿਆਂਗ ਸੂਬੇ 'ਚ ਸਰਗਰਮ ਉਈਗੁਰ ਅੱਤਵਾਦੀਆਂ ਦੇ ਪ੍ਰੀਖਣ ਕੰਪਲੈਕਸਾਂ ਖਿਲਾਫ ਕਾਰਵਾਈ ਵਧਾਉਣ 'ਤੇ ਸਹਿਮਤੀ ਜਤਾਈ ਹੈ ਜਦੋਂ ਕਿ ਚੀਨ ਦੀ ਨਿਗਾਹ ਅਫਗਾਨਿਸਤਾਨ ਦੇ ਖੁਸ਼ਹਾਲ ਖਨਿਜ ਅਤੇ ਤੇਲ ਖੇਤਰਾਂ 'ਚ ਵੱਡੇ ਪੱਧਰ 'ਤੇ ਨਿਵੇਸ਼ 'ਤੇ ਹੈ।
ਸਰਕਾਰੀ ਮੀਡੀਆ ਨੇ ਇਥੇ ਰਿਪੋਰਟ ਦਿੱਤੀ ਹੈ ਕਿ ਦੋਹਾਂ ਦੇਸ਼ਾਂ ਦੇ ਨੇਤਾ ਅਲਗਾਓਵਾਦੀ ਉਈਗੁਰ ਸਮੂਹ ਪੂਰਬੀ ਤੁਰਕਿਸਤਾਨ ਇਸਲਾਮੀ ਅੰਦੋਲਨ (ਈ. ਟੀ. ਆਈ. ਐਮ.) ਦੇ ਖਿਲਾਫ ਸੰਘਰਸ਼ 'ਚ ਇਕ ਨਵੀਂ ਅਹਿਮ ਆਮ ਸਹਿਮਤੀ 'ਤੇ ਪਹੁੰਚ ਗਏ ਹਨ। ਇਹ ਸਮੂਹ ਅਫਗਾਨਿਸਤਾਨ ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਨਾਲ ਲੱਗੇ ਸ਼ਿਨਜਿਆਂਗ ਦੀ ਆਜ਼ਾਦੀ ਦੀ ਮੰਗ ਕਰ ਰਿਹਾ ਹੈ।
ਮੰਗਲਵਾਰ ਨੂੰ ਆਪਣੀ ਪਹਿਲੀ ਵਿਦੇਸ਼ ਰਾਜਕੀ ਯਾਤਰਾ 'ਤੇ ਪਹੁੰਚੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਅਤੇ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨਾਲ ਵਾਰਤਾਵਾਂ ਕੀਤੀਆਂ। ਸਰਕਾਰੀ 'ਚਾਈਨਾ ਡੇਲੀ' ਦੀ ਇਕ ਰਿਪੋਰਟ ਅਨੁਸਾਰ ਚੀਨੀ ਵਿਦੇਸ਼ ਮੰਤਰਾਲੇ ਦੇ ਏਸ਼ੀਆਈ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਕੋਂਗ ਸ਼ੁਆਓਉ ਨੇ ਦੱਸਿਆ ਕਿ ਰਾਸ਼ਟਰਪਤੀ ਗਨੀ ਨੇ ਦੱਸਿਆ ਹੈ ਕਿ ਨਵੀਂ ਅਫਗਾਨ ਸਰਕਾਰ ਈ. ਟੀ. ਆਈ. ਐਮ. ਦੇ ਨਾਲ ਸੰਘਰਸ਼ 'ਚ ਚੀਨ ਦੀ ਮਜ਼ਬੂਤੀ ਨਾਲ ਹਮਾਇਤ ਕਰੇਗੀ।
ਕੋਂਗ ਨੇ ਦੱਸਿਆ ਕਿ ਦੋਵੇਂ ਧਿਰਾਂ ਇਸ ਸਬੰਧ 'ਚ ਸਾਂਝੀ ਕੋਸ਼ਿਸ਼ 'ਤੇ ਆਮ ਸਹਿਮਤੀ 'ਤੇ ਪਹੁੰਚੀਆਂ ਹਨ।
ਸ਼ੂਗਰ ਨਾਲ ਟੀ.ਬੀ. ਹੋਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ
NEXT STORY