ਵਾਸ਼ਿੰਗਟਨ- ਫਰਜ਼ੀ ਤਰੀਕੇ ਨਾਲ ਡੈਬਿਟ ਕਾਰਡ ਲੈਣ-ਦੇਣ ਦੇ 58 ਲੱਖ ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਨੂੰ ਲੈ ਕੇ ਸੰਘੀ ਜਾਂਚ ਬਿਊਰੋ (ਐਫ. ਬੀ. ਆਈ.) ਨੇ ਦੋ ਭਾਰਤੀ ਅਮਰੀਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਅਲਪੇਸ਼ ਕੁਮਾਰ ਪਟੇਲ (30) ਅਤੇ ਵਿਜੇ ਕੁਮਾਰ ਪਟੇਲ (39) ਨੂੰ ਸਤੰਬਰ 2013 ਤੋਂ ਮਾਰਚ 2014 ਦਰਮਿਆਨ ਰਿਲੋਡੇਬਲ ਡੇਬਿਟ ਕਾਰਡ ਦੀ ਵਰਤੋਂ ਕਰਕੇ ਲੱਖਾਂ ਡਾਲਰ ਦੀ ਚੋਰੀ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।
ਦੋਹਾਂ ਦਾ ਇਕ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੋਹਾਂ ਨੂੰ ਨੇਵਾਰਕ ਦੀ ਇਕ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਦੋਹਾਂ ਨੂੰ ਦੋਸ਼ੀ ਪਾਏ ਜਾਣ 'ਤੇ 20 ਸਾਲ ਤੱਕ ਦੀ ਸਜ਼ਾ ਅਤੇ 2,50,000 ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਰਿਲੋਡੇਬਲ ਗ੍ਰੀਨ ਡਾਟ ਕਾਰਡ ਖਰੀਦਦੇ ਸਨ ਅਤੇ ਦੂਜਿਆਂ ਦੇ ਨਾਂ ਨਾਲ ਰਜ਼ਿਸਟ੍ਰੇਸ਼ਨ ਕਰਵਾਉਂਦੇ ਸਨ। ਸੰਘੀ ਇਸਤਿਗਾਸਾ ਪੱਖ ਦਾ ਕਹਿਣਾ ਹੈ ਕਿ ਜਾਂਚ ਕਰਤਾਵਾਂ ਨੂੰ 2500 ਗ੍ਰੀਨ ਡਾਟ ਕਾਰਡ ਦੇ ਸਬੰਧ ਦਾ ਪਤਾ ਲੱਗਾ ਹੈ ਜਿਨ੍ਹਾਂ ਤੋਂ 58 ਲੱਖ ਡਾਲਰ ਦਾ ਲੈਣ ਦੇਣ ਕੀਤਾ ਗਿਆ।
ਸੂ ਚੀ ਦਾ ਅੰਗ ਰੱਖਿਅਕ ਸੀ ਮਯਾਂਮਾਰ 'ਚ ਮਾਰਿਆ ਗਿਆ
NEXT STORY