ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੱਛਮੀ ਅਫਰੀਕਾ 'ਚ ਇਬੋਲਾ ਬੀਮਾਰੀ ਨਾਲ ਨਜਿੱਠਣ 'ਚ ਕੀਤੀ ਗਈ ਤਰੱਕੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਮਾਰੂ ਵਾਇਰਸ ਨਾਲ ਮੁਕਾਬਲੇ ਲਈ ਸਾਡੀ ਪ੍ਰਤੀਕਿਰਿਆ ਡਰ 'ਤੇ ਨਹੀਂ ਸਗੋਂ ਵਿਗਿਆਨ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਓਬਾਮਾ ਨੇ ਕਿਹਾ ਕਿ ਅਸੀਂ ਅਜਿਹੀਆਂ ਚੀਜ਼ਾਂ ਨਹੀਂ ਕਰਨਾ ਚਾਹੁੰਦੇ ਜੋ ਵਿਗਿਆਨ 'ਤੇ ਆਧਾਰਿਤ ਨਹੀਂ ਹਨ। ਇਬੋਲਾ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਉਹ ਇਕ ਅਜਿਹੀ ਬੀਮਾਰੀ ਹੈ, ਜਿਸ ਨੂੰ ਹਰਾਇਆ ਜਾਵੇਗਾ। ਤਰੱਕੀ ਚੰਗੀ ਹੈ ਪਰ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣਾ ਪਵੇਗਾ ਅਤੇ ਇਹ ਪੱਕਾ ਕਰਨਾ ਹੋਵੇਗਾ ਕਿ ਅਸੀਂ ਇੱਕਠੇ ਮਿਲ ਕੇ ਕੰਮ ਕਰੀਏ। ਸਾਨੂੰ ਇਸ ਬੀਮਾਰੀ ਨਾਲ ਨਜਿੱਠਣ 'ਚ ਵਿਸ਼ਵ ਦੀ ਅਗਵਾਈ ਕਰਨਾ ਹੈ।
ਓਬਾਮਾ ਨੇ ਕਿਹਾ ਕਿ ਅਮਰੀਕਾ ਦੀ ਪਛਾਣ ਡਰ ਨਾਲ ਨਹੀਂ ਸਗੋਂ ਉਸਦੀ ਪਛਾਣ ਸੰਭਾਵਨਾ ਨਾਲ ਹੈ। ਜਦੋਂ ਅਸੀਂ ਕਿਸੇ ਸਮੱਸਿਆ ਨੂੰ ਦੇਖਦੇ ਹਾਂ ਤਾਂ ਉਸਦਾ ਹੱਲ ਕਰਦੇ ਹਾਂ। ਸਿਰਫ ਆਪਣੇ ਡਰ ਦੇ ਆਧਾਰ 'ਤੇ ਪ੍ਰਤੀਕਿਰਿਆ ਨਹੀਂ ਦਿੰਦੇ ਸਗੋਂ ਤੱਥਾਂ ਅਤੇ ਫੈਸਲਿਆਂ ਦੇ ਆਧਾਰ 'ਤੇ ਪ੍ਰਤੀਕਿਰਿਆ ਦਿੰਦੇ ਹਾਂ ਅਤੇ ਸੂਝ-ਬੂਝ ਨਾਲ ਭਰੇ ਫੈਸਲੇ ਲੈਂਦੇ ਹਾਂ। ਅਸੀਂ ਇਸ ਦੇਸ਼ ਨੂੰ ਇਸ ਤਰ੍ਹਾਂ ਨਾਲ ਬਣਾਇਆ, ਚਲਾਇਆ ਅਤੇ ਇਸਦੀ ਸੁਰੱਖਿਆ ਕੀਤੀ ਹੈ।
ਸ਼੍ਰੀਲੰਕਾ 'ਚ ਜ਼ਮੀਨ ਖਿਸਕਣ ਕਾਰਨ 500 ਲੋਕਾਂ ਦੇ ਮਰਨ ਦੀ ਸ਼ੰਕਾ
NEXT STORY