ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ 'ਚ ਕੰਪਿਊਟਰ ਨੈਟਵਰਕ ਨਾਲ ਛੇੜਛਾੜ ਅਤੇ ਹੇਰਾਫੇਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੂਰ ਕਰਨ ਲਈ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ। ਦਫਤਰ ਦੇ ਅਧਿਕਾਰੀ ਇਸਨੂੰ ਇਕ ਗੰਭੀਰ ਮਾਮਲਾ ਮੰਨ ਰਹੇ ਹਨ। ਇਕ ਅਧਿਕਾਰੀ ਦੱਸਿਆ ਕਿ ਰਾਸ਼ਟਰਪਤੀ ਦਫਤਰ ਦੇ ਅਧਿਕਾਰੀਆਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਕੰਪਿਊਟਰ ਨੈਟਵਰਕ 'ਚ ਸ਼ੱਕੀ ਛੇੜਖਾਨੀ ਦੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਸ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ। ਇਸਦਾ ਪਤਾ ਲਗਾਉਣ ਦਾ ਅਤੇ ਇਸ ਨੂੰ ਠੀਕ ਕਰਨ ਦਾ ਕੰਮ ਜਾਰੀ ਹੈ।
ਅਮਰੀਕਾ ਦੀ ਪਛਾਣ ਡਰ ਨਾਲ ਨਹੀਂ ਸੰਭਾਵਨਾ ਨਾਲ ਹੈ : ਓਬਾਮਾ
NEXT STORY