ਨਾਈਜੀਰੀਆ-ਅਫਰੀਕੀ ਦੇਸ਼ ਨਾਈਜੀਰੀਆ ਦੇ ਉਤਰੀ ਪੂਰਬੀ ਸ਼ਹਿਰ ਮੁਬੀ 'ਚ ਅੱਤਵਾਦੀ ਸੰਗਟਨ ਬੋਕੋ ਹਰਾਮ ਦੇ ਹਮਲੇ 'ਚ ਵੀਰਵਾਰ ਨੂੰ ਕਈ ਲੋਕਾਂ ਦੀ ਮੌਤ ਹੋ ਗਈ। ਫੌਜ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ ਅਤੇ ਹਮਲਾਵਰਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੁਕਾਬਲੇ ਅਜੇ ਜਾਰੀ ਹੈ। ਇਕ ਚਸ਼ਮਦੀਦ ਨੇ ਕਿਹਾ ਕਿ ਅੱਤਵਾਦੀਆਂ ਨੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਤੇ ਉਨ੍ਹਾਂ ਨੇ ਖੇਤਰ ਦੇ ਸਾਰੇ ਹਿੱਸਿਆਂ 'ਚ ਗੋਲੀਬਾਰੀ ਵੀ ਕੀਤੀ।
ਮਲਾਲਾ ਨੇ ਦਾਨ 'ਚ ਦਿੱਤੇ 50 ਹਜ਼ਾਰ ਡਾਲਰ
NEXT STORY