ਕਾਹਿਰਾ-ਮਿਸਰ ਨੇ ਗਾਜ਼ਾ ਪੱਟੀ ਨਾਲ ਲੱਗਣ ਵਾਲੀ ਆਪਣੀ ਸਰਹੱਦ 'ਤੇ ਬਫਰ ਜ਼ੋਨ ਬਣਾਉਣ ਦੇ ਇਰਾਦੇ ਨਾਲ ਉਥੇ ਪਹਿਲਾਂ ਤੋਂ ਬਣੇ ਘਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ। ਮਿਸਰ ਦਾ ਪੰਜ ਸੌ ਮੀਟਰ ਲੰਬੇ ਇਸ ਬਫਰ ਜ਼ੋਨ ਨੂੰ ਬਣਾਉਣ ਦਾ ਮਕਸਦ ਗੈਰ ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਨੂੰ ਰੋਕਣਾ ਹੈ। ਇਹ ਲਗਭਗ 13 ਕਿਲੋਮੀਟਰ ਦੇ ਦਾਇਰੇ 'ਚ ਫੈਲਿਆ ਹੋਵੇਗਾ। ਇਸ ਬਫਰ ਜ਼ੋਨ 'ਚ ਪਾਣੀ ਨਾਲ ਭਰੀਆਂ ਖੱਡਾਂ ਵੀ ਹੋਣਗੀਆਂ ਤਾਂ ਜੋ ਕੋਈ ਇਥੇ ਸੁਰੰਗ ਵੀ ਨਾ ਬਣਾ ਸਕਣ। ਮਿਸਰ ਨੂੰ ਲੱਗਦਾ ਹੈ ਕਿ ਗਾਜ਼ਾ ਪੱਟੀ ਦਾ ਹਮਾਸ ਪ੍ਰਸ਼ਾਸਨ ਦੇਸ਼ ਦੇ ਸਿਨਾਈ ਕੱਟੜਪੰਥੀਆਂ ਦੀ ਮਦਦ ਕਰਦਾ ਹੈ ਪਰ ਹਮਾਸ ਇਸ ਦੋਸ਼ ਤੋਂ ਇਨਕਾਰ ਕਰਦਾ ਹੈ।
ਸਿਨਾਈ ਖੇਤਰ 'ਚ ਪਿਛਲੇ ਹਫਤੇ ਕੱਟੜਪੰਥੀਆਂ ਨੇ ਬੰਬ ਹਮਲਾ ਕੀਤਾ ਸੀ, ਜਿਸ 'ਚ ਮਿਸਰ ਦੇ 30 ਫੌਜੀਆਂ ਦੀ ਮੌਤ ਹੋ ਗਈ ਸੀ। ਹਮਲੇ ਦੀ ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਅਬਦੁੱਲ ਫਾਤੇਹ ਅਲ ਸੀਸੀ ਨੇ ਖੇਤਰ 'ਚ ਤਿੰਨ ਮਹੀਨੀਆਂ ਲਈ ਐਮਰਜੈਂਸੀ ਦਾ ਐਲਾਨ ਕੀਤਾ ਸੀ। ਫਿਲਸਤੀਨੀ ਖੇਤਰ ਨਾਲ ਲੱਗਣ ਵਾਲੀ ਸਰਹੱਦ 'ਤੇ ਰਹਿਣ ਵਾਲੇ ਲੋਕਾਂ ਨੂੰ ਆਪਣਾ ਘਰ ਛੱਡਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਇਸਦੇ ਬਦਲੇ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਆਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਜੋ ਲੋਕ ਆਪਣਾ ਘਰ ਨਹੀਂ ਛੱਡਣਗੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ।
ਇਹ ਵਿਅਕਤੀ ਕਰ ਚੁੱਕਾ ਹੈ 700 ਕਾਰਾਂ ਨਾਲ ਸੈਕਸ!
NEXT STORY