ਲੰਡਨ— ਕਾਰਾਂ ਦੇ ਪ੍ਰਤੀ ਲੋਕਾਂ ਦੀ ਦੀਵਾਨਗੀ ਤਾਂ ਆਮ ਗੱਲ ਹੈ ਪਰ ਇਸ ਦੀਵਾਨੇ ਦੀ ਗੱਲ ਵੱਖਰੀ ਹੈ। ਜੀ ਹਾਂ, ਐਡਵਰਡ ਸਮਿਥ ਨਾਂ ਦੇ ਇਸ ਵਿਅਕਤੀ ਨੇ ਫਾਕਸਵੈਗਨ ਬੀਟਲ ਕਾਰ ਦੇ ਨਾਲ ਸੈਕਸ ਕਰਕੇ ਆਪਣਾ ਕੁਆਰਾਪਣ ਗੁਆਇਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਵਿਅਕਤੀ ਕਰੀਬ 700 ਕਾਰਾਂ ਦੇ ਨਾਲ ਸੈਕਸ ਕਰ ਚੁੱਕਿਆ ਹੈ। ਸਮਿਥ ਨੇ ਆਪਣੇ ਇਸ ਅਜੀਬ ਸ਼ੌਂਕ ਬਾਰੇ ਇਕ ਟੀ. ਵੀ. ਸ਼ੋਅ 'ਤੇ ਦੱਸਿਆ ਸੀ।
ਸਮਿਥ ਨੇ ਦੱਸਿਆ ਕਿ ਉਸ ਦੀ ਕਾਰ ਫਾਕਸਵੈਗਨ ਬੀਟਲ ਕਾਰ ਦਾ ਨਾਂ ਵਨੀਲਾ ਹੈ ਤੇ ਉਹ ਉਸ ਦੀ ਪਸੰਦੀਦਾ ਕਾਰ ਹੈ। ਇਸ ਤੋਂ ਇਲਾਵਾ ਜਿੰਜਰ ਅਤੇ ਸਿਨੇਮਾਨ ਨਾਂ ਦੇ ਦੋ ਟਰੱਕਾਂ ਨਾਲ ਵੀ ਸਮਿਥ ਸੈਕਸ ਕਰ ਚੁੱਕਿਆ ਹੈ। ਸਮਿਥ ਨੇ ਦੱਸਿਆ ਕਿ ਕਾਰ ਦੇ ਲਈ ਉਸ ਦੀ ਦਿਲਚਸਪੀ ਬਚਪਨ ਤੋਂ ਹੀ ਹੈ।
ਨਾਈਜੀਰੀਆ 'ਚ ਬੋਕੋ ਹਰਾਮ ਦੇ ਹਮਲੇ 'ਚ ਕਈ ਲੋਕਾਂ ਦੀ ਮੌਤ
NEXT STORY