ਬਗਦਾਦ— ਇਸਲਾਮਿਕ ਸਟੇਟ ਇਰਾਕ ਵਿਚ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਆਮ ਲੋਕਾਂ ਨੂੰ ਸ਼ਰ੍ਹੇਆਮ ਮੌਤ ਦੇ ਘਾਟ ਉਤਾਰ ਰਿਹਾ ਹੈ। ਤਾਜ਼ਾ ਘਟਨਾ ਵਿਚ ਅੱਤਵਾਦੀਆਂ ਨੇ ਇਰਾਕ 'ਚ ਅਨਬਰ ਸੂਬੇ ਦੇ 40 ਲੋਕਾਂ ਨੂੰ ਇਕ ਲਾਈਨ 'ਚ ਬਿਠਾ ਕੇ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤੋਂ ਪਹਿਲਾਂ ਜਾਲਮਾਂ ਨੇ ਉਨ੍ਹਾਂ ਲੋਕਾਂ ਨੂੰ ਬੰਦੀ ਬਣਾ ਕੇ ਪੂਰੇ ਕਸਬੇ ਵਿਚ ਘੁੰਮਾਇਆ ਤੇ ਉਨ੍ਹਾਂ ਨੂੰ ਤਸੀਹੇ ਦਿੱਤੇ।
ਇਕ ਸਥਾਨਕ ਨੇਤਾ ਅਤੇ ਡਾਕਟਰ ਨੇ ਦੱਸਿਆ ਕਿ ਬਗਦਾਦ ਦੇ ਉੱਤਰੀ-ਪੱਛਮੀ ਹੀਤ ਖੇਤਰ ਵਿਚ ਆਈ. ਐੱਸ. ਦੇ ਅੱਤਵਾਦੀਆਂ ਨੇ ਅਲਬੂ ਜਨਜਾਤੀ ਦੇ 40 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਉਨ੍ਹਾਂ ਦੱਸਿਆ ਕਿ ਇਹ ਲੋਕ ਖੇਤਰ ਵਿਚ ਅੱਤਵਾਦੀਆਂ ਵਿਰੁੱਧ ਮੁਹਿੰਮ ਚਲਾ ਰਹੇ ਸਨ।
ਪੁਲਸ ਕਰਨਲ ਅਤੇ ਜਿਹਾਦ ਵਿਰੋਧੀ ਸਸਵਾ ਸੈਨਾ ਨੇ ਵੀ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ ਤੇ ਖੂਨ ਨਾਲ ਲਥਪਥ ਤਸਵੀਰਾਂ ਖੁਦ ਵੀ ਸਭ ਕੁਝ ਬਿਆਨ ਕਰ ਰਹੀਆਂ ਹਨ।
ਮਿਸਰ ਨੇ ਬਫਰ ਜ਼ੋਨ ਲਈ ਘਰਾਂ ਨੂੰ ਤੋੜਨਾ ਕੀਤਾ ਸ਼ੁਰੂ
NEXT STORY