ਪੇਸ਼ਾਵਰ-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਫੌਜ ਵਲੋਂ ਚਲਾਈ ਗਈ ਇਕ ਮੁਹਿੰਮ 'ਚ ਬੁੱਧਵਾਰ ਦੀ ਸ਼ਾਮ ਨੂੰ 21 ਸ਼ੱਕੀ ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਕਮਾਰ ਖੇਤਰ 'ਚ ਅੱਤਵਾਦੀ ਅਤੇ ਫੌਜ ਵਿਚਾਲੇ ਹੋਈ ਜ਼ਬਰਦਸਤ ਮੁਕਾਬਲੇ 'ਚ ਸਾਰੇ ਅੱਤਵਾਦੀ ਮਾਰੇ ਗਏ। ਮੁਕਾਬਲੇ 'ਚ ਅੱਠ ਫੌਜੀਆਂ ਦੀ ਵੀ ਮੌਤ ਹੋਈ ਹੈ। ਖੈਬਰ ਪਖਤੂਨਖਵਾ ਸੂਬੇ 'ਚ ਅੱਤਵਾਦੀਆਂ ਦੇ ਸਫਾਏ ਲਈ ਚਲਾਈ ਜਾ ਰਹੀ ਫੌਜੀ ਮੁਹਿੰਮ ਦਾ ਇਹ ਦੂਜਾ ਪੜਾਅ ਹੈ, ਜਿਸਦਾ ਨਾਂ ਖੈਬਰ-2 ਹੈ। ਖੈਬਰ ਪਖਤੂਨਖਵਾ 'ਚ ਅਲਕਾਈਦ ਸਮੇਤ ਕਈ ਅੱਤਵਾਦੀ ਸੰਗਠਨ ਸਰਗਰਮ ਹਨ ਅਤੇ ਇਹ ਪਾਕਿਸਤਾਨ ਦਾ ਇਕ ਕਬਾਇਲੀ ਬਹੁਲ ਸੂਬਾ ਹੈ।
ਆਈ. ਐੱਸ. ਕਹਿਰ, 40 ਲੋਕਾਂ ਨੂੰ ਚੋਰਾਹੇ 'ਤੇ ਗੋਲੀਆਂ ਨਾਲ ਭੁੰਨਿਆ (ਤਸਵੀਰਾਂ)
NEXT STORY