ਇਸਲਾਮਾਬਾਦ-ਪਾਕਿਸਤਾਨ ਦੀ ਸੰਸਦ 'ਚ ਚੀਨ ਦੀ ਮਦਦ ਨਾਲ ਅਗਲੇ ਛੇ ਮਹੀਨਿਆਂ 'ਚ ਸੌਰ ਊਰਜਾ ਨਾਲ ਬਿਜਲੀ ਪੈਦਾ ਕਰਨ ਵਾਲੀ ਸਿਸਟਮ (ਐਸ.ਪੀ.ਜੀ.ਐਸ.) ਦੀ ਸਥਾਪਨਾ ਕਰ ਦਿੱਤੀ ਜਾਵੇਗੀ। ਇਸ ਨਾਲ ਪਾਕਿਸਤਾਨੀ ਸੰਸਦ ਦੁਨੀਆ ਦੀ ਪਹਿਲੀ ਵਾਤਾਵਰਣ ਮਿੱਤਰ ਸੰਸਦ ਬਣ ਜਾਵੇਗੀ। ਨੈਸ਼ਨਲ ਅਸੈਬਲੀ ਦੇ ਪ੍ਰਧਾਨ ਸਰਦਾਰ ਏਆਜ਼ ਸਾਦਿਕ ਨੇ ਸਦਨ ਨੂੰ ਮੰਗਲਵਾਰ ਨੂੰ ਦੱਸਿਆ ਕਿ ਸੰਸਦ 'ਚ ਐਸ.ਪੀ.ਜੀ.ਐਸ. ਲਗਾਉਣ ਲਈ ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ।
ਵਿੱਤੀ ਵਿਭਾਗ ਦੇ ਸਲਾਹਕਾਰ ਰਾਣਾ ਅਸਦ ਅਮੀਨ ਨੇ ਦੱਸਿਆ ਕਿ ਪਾਕਿਸਤਾਨੀ ਸੰਸਦ ਦੀ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਲਈ ਊਰਜਾ ਦੇ ਇਕ ਅੰਦਰੂਨੀ ਮਾਧਿਅਮ ਐਸ.ਪੀ.ਜੀ.ਐਸ. ਦੀ ਸਥਾਪਨਾ ਲਈ ਵਿੱਤੀ ਮਾਮਲਿਆਂ ਨਾਲ ਜੁੜੇ ਵਿਭਾਗ ਜ਼ਰੀਏ ਚੀਨ ਧਨ ਮੁਹੱਈਆ ਕਰਵਾਏਗਾ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਕੰਮ ਅਗਲੇ ਛੇ ਮਹੀਨਿਆਂ 'ਚ ਪੂਰਾ ਹੋ ਜਾਵੇਗਾ। ਸੌਰ ਪੈਨਲ ਸੰਸਦ ਦੀ ਛੱਤ 'ਤੇ ਲਗਾਏ ਜਾਣਗੇ। ਇਸਦਾ ਸ਼ੁਰੂਆਤੀ ਖਰਚ ਚੀਨ ਸਰਕਾਰ ਚੁੱਕੇਗੀ। ਇਸ ਸਿਸਟਮ 'ਚ ਲੱਗਣ ਵਾਲੀਆਂ ਬੈਟਰੀਆਂ ਨੂੰ ਹਰ ਤਿੰਨ ਸਾਲ ਬਾਅਦ ਬਦਲਿਆ ਜਾਵੇਗਾ।
ਊਰਜਾ ਮਾਮਲੇ 'ਤੇ ਪ੍ਰਧਾਨ ਮੰਤਰੀ ਦੇ ਖਾਸ ਸਲਾਹਕਾਰ ਡਾ.ਮੁਸਾਦਿਕ ਮਲਿਕ ਨੇ ਦੱਸਿਆ ਕਿ ਸੰਸਦ ਸੌਰ ਜਨਿਤ ਊਰਜਾ ਪੈਦਾ ਕਰਨ ਵਾਲੇ ਸਿਸਟਮ ਦਾ ਇਸਤੇਮਾਲ ਕਰਕੇ ਦੇਸ 'ਚ ਹਸਪਤਾਲਾਂ, ਸਕੂਲਾਂ, ਬੈਂਕਾਂ ਅਤੇ ਦੂਜੇ ਇੰਸਟੀਚਿਊਟਾਂ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਵੀ ਵਾਤਾਵਰਣ ਮਿੱਤਰ ਊਰਜਾ ਦੇ ਮਾਧਿਆਮਾਂ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ। ਪਾਕਿਸਤਾਨ 'ਚ ਚੀਨ ਦੇ ਰਾਜਦੂਤ ਸੁਨ ਵੇਈਦੋਂਗ ਨੇ ਕਿਹਾ ਕਿ ਐਸ.ਪੀ.ਜੀ.ਐਸ. ਪਾਕਿਸਤਾਨ ਨੂੰ ਚੀਨ ਵਲੋਂ ਇਕ ਤੋਹਫਾ ਹੋਵੇਗਾ, ਜਿਸ 'ਤੇ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ।
ਇਬੋਲਾ ਖਿਲਾਫ ਅਮਰੀਕਾ ਨੇ ਜਾਰੀ ਕੀਤੇ ਨਵੇਂ ਹੁਕਮ
NEXT STORY