ਬੈਂਕਾਕ— ਥਾਈਲੈਂਡ ਦੇ ਫੌਜ ਮੁਖੀ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹਤਿਆਰੇ ਜਗਤਾਰ ਸਿੰਘ ਤਾਰਾ ਦੇ ਇਸ ਦੇਸ਼ ਵਿਚ ਦਾਖਲ ਹੋਣ ਦੀ ਗੱਲ ਨੂੰ ਸਾਬਤ ਕਰਨ ਦਾ ਕੋਈ ਸਬੂਤ ਅਜੇ ਤੱਕ ਨਹੀਂ ਮਿਲਿਆ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਜਗਤਾਰ ਸਿੰਘ ਥਾਈਲੈਂਡ 'ਚ ਨਹੀਂ ਹੈ। ਹਾਲਾਂਕਿ ਥਾਈਲੈਂਡ ਦੇ ਅਧਿਕਾਰੀ ਚਾਨ ਓ ਚਾ ਨੇ ਕਿਹਾ ਹੈ ਕਿ ਉਨ੍ਹਾਂ ਨਹੀਂ ਪਤਾ ਹੈ ਕਿ ਜਗਤਾਰ ਸਿੰਘ ਥਾਈਲੈਂਡ ਦੀ ਧਰਤੀ 'ਤੇ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੁਲਸ ਦੀ ਰਿਪੋਰਟ ਦਾ ਇੰਤਜ਼ਾਰ ਕਰਨਾ ਹੋਵੇਗਾ।
ਇਸ ਦੌਰਾਨ ਫੌਜ ਮੁਖੀ ਉਦੋਮਦੇਜ ਸਾਤਬੁਤਰ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਖਣੀ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਨੂੰ ਉਪਾਆਂ ਨੂੰ ਮਜ਼ਬੂਤ ਕਰਨ ਅਤੇ ਕਰੀਬੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਦੇਸ਼ ਵਿਚ ਦਾਖਲ ਹੋਣ ਵਾਲੇ ਅਤੇ ਬਾਹਰ ਨਿਕਲਣ ਵਾਲੇ ਲੋਕਾਂ ਅਤੇ ਗੱਡੀਆਂ ਦੀ ਤਲਾਸ਼ੀ ਵਧਾਉਣ ਨੂੰ ਕਿਹਾ ਗਿਆ ਹੈ।
ਪਾਕਿਸਤਾਨ ਸੰਸਦ ਬਣੇਗੀ ਦੁਨੀਆ ਦੀ ਪਹਿਲੀ ਵਾਤਾਵਰਣ ਮਿੱਤਰ ਸੰਸਦ
NEXT STORY