ਪੈਰਿਸ- ਈਰਾਨ ਚਾਹੁੰਦਾ ਹੈ ਕਿ ਵਿਵਾਦਤ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਨਵੰਬਰ ਦੀ ਨਿਰਧਾਰਿਤ ਸਮਾ ਸੀਮਾ 'ਤੇ ਸਮਝੌਤੇ ਤੋਂ ਪਹਿਲਾਂ ਸਾਰੀਆਂ ਪੱਛਮੀ ਪਾਬੰਦੀਆਂ ਹਟਾ ਲਈਆਂ ਜਾਣੀਆਂ ਚਾਹੀਦੀਆਂ ਹਨ।
ਫੈਸਲਾਕੁੰਨ ਸਮਝੌਤੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਇਕ ਚੋਟੀ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਗੱਲ ਦੱਸੀ। ਈਰਾਨ ਨਾਲ ਗੱਲ ਕਰ ਰਹੀਆਂ 6 ਸ਼ਕਤੀਆਂ-ਬ੍ਰਿਟੇਨ, ਚੀਨ, ਫਰਾਂਸ, ਰੂਸ, ਅਮਰੀਕਾ ਅਤੇ ਜਰਮਨੀ (ਪੀ 5 ਪਲੱਸ 1) ਨੇ 24 ਨਵੰਬਰ ਦੀ ਸਮਾ ਸੀਮਾ ਤੈਅ ਕੀਤੀ ਹੈ।
ਈਰਾਨੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮਿਸ਼ਨ ਦੇ ਪ੍ਰਧਾਨ ਅਲਾਈਦੀਨ ਬੇਰੋਉਜਰਦੀ ਨੇ ਦੱਸਿਆ ਕਿ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਉਣ ਦਾ ਅਮਰੀਕੀ ਪ੍ਰਸਤਾਵ ਸਵੀਕਾਰ ਨਹੀਂ ਹੈ।
ਪੈਰਿਸ 'ਚ ਉਨ੍ਹਾਂ ਨੇ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਜੇਕਰ ਤੁਸੀਂ 24 ਨਵੰਬਰ ਨੂੰ ਇਕ ਤੈਅ ਫੈਸਲਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਰੰਤ ਪਾਬੰਦੀਆਂ ਹਟਾਉਣੀਆਂ ਹੋਣਗੀਆਂ।
ਥਾਈਲੈਂਡ 'ਚ ਨਹੀਂ ਹੈ ਬੇਅੰਤ ਸਿੰਘ ਦਾ ਹਤਿਆਰਾ!
NEXT STORY