ਕੋਬਾਨੀ-ਇਸਲਾਮਿਕ ਸਟੇਟ ਨੇ ਕੁਰਦਿਸ਼ ਸਕੂਲ ਤੋਂ ਅਗਵਾ ਕੀਤੇ ਗਏ 25 ਬੱਚਿਆਂ ਨੂੰ ਬੁੱਧਵਾਰ ਨੂੰ ਰਿਹਾਅ ਕਰ ਦਿੱਤਾ। ਕੁਰਦ ਅਧਿਕਾਰੀਆਂ ਅਨੁਸਾਰ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਮਈ 'ਚ 150 ਬੱਚਿਆਂ ਨੂੰ ਅਗਵਾ ਕੀਤਾ ਸੀ। ਇਨ੍ਹਾਂ 'ਚੋਂ 25 ਦੀ ਰਿਹਾਈ ਦੀ ਜਾਣਕਾਰੀ ਇਕ ਮਨੁੱਖੀ ਅਧਿਕਾਰ ਸੰਗਠਨ ਨੇ ਦਿੱਤੀ ਹੈ। ਕੱਟੜਪੰਥੀ ਸੁੰਨੀ ਮੁਸਲਿਮ ਗੁੱਟ ਨੇ ਸੀਰੀਆ ਦੇ ਕੋਬਾਨੀ ਸੂਬੇ ਤੋਂ 13 ਅਤੇ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਸ ਸਮੇਂ ਅਗਵਾ ਕੀਤਾ ਸੀ ਜਦੋਂ ਉਹ ਅਲੇਪੋ ਸ਼ਹਿਰ 'ਚ ਪੇਪਰ ਦੇ ਕੇ ਪਰਤ ਰਹੇ ਸਨ।
ਇਨ੍ਹਾਂ ਬੱਚਿਆਂ ਨੂੰ ਸੀਰੀਆ ਦੇ ਮਿਨਵਕ ਸੂਬੇ 'ਚ ਰਿਹਾਈ ਕੀਤਾ ਗਿਆ। ਕੋਬਾਨੀ ਜ਼ਿਲਾ ਦੇ ਵਿਦੇਸ਼ ਉਪ ਮੰਤਰੀ ਇਦ੍ਰੀਸ ਹਸਨ ਨੇ ਇਨ੍ਹਾਂ ਬੱਚਿਆਂ ਦੀ ਰਿਹਾਈ ਦੀ ਪੁਸ਼ਟੀ ਕੀਤੀ ਹੈ। ਇਹ ਰਿਹਾਅ ਕੀਤੇ ਜਾਣ ਵਾਲੇ ਬੱਚਿਆਂ ਦਾ ਆਖਰੀ ਦਲ ਸੀ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਕਹਿ ਸਕਦੇ ਕਿ ਅੱਤਵਾਦੀ ਸੰਗਠਨ ਨੇ ਇਨ੍ਹਾਂ ਬੱਚਿਆਂ ਨੂੰ ਕਿਉਂ ਰਿਹਾਅ ਕੀਤਾ। ਨਿਊਯਾਰਕ ਸਥਿਤ ਮਨੁੱਖੀ ਅਧਿਕਾਰ ਸੰਗਠਨ ਅਨੁਸਾਰ 15 ਬੱਚਿਆਂ ਜੂਨ 'ਚ ਰਿਹਾਅ ਕੀਤੇ ਗਏ ਸਨ ਅਤੇ ਇਨ੍ਹਾਂ ਦੇ ਬਦਲੇ ਕੁਰਦ ਫੌਜੀਆਂ ਨੂੰ ਇਸਲਾਮਿਕ ਸਟੇਟ ਦੇ ਤਿੰਨ ਅੱਤਵਾਦੀਆਂ ਦੀ ਰਿਹਾਈ ਕਰਨੀ ਪਈ ਸੀ।
ਈਰਾਨ ਚਾਹੁੰਦਾ ਹੈ ਕਿ ਪ੍ਰਮਾਣੂ ਸਮਝੌਤੇ ਤੋਂ ਪਹਿਲਾਂ ਪਾਬੰਦੀ ਹਟਾਈ ਜਾਵੇ : ਅਧਿਕਾਰੀ
NEXT STORY