ਟਿਊਨੀਸ਼ੀਆ- ਟਿਊਨੀਸ਼ੀਆ 'ਚ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ 'ਚ ਧਰਮ ਨਿਰਪੇਖ ਪਾਰਟੀ ਨਿਦਾਟਾਉਨੇਸ ਨੂੰ 217 ਮੈਂਬਰੀ ਸੰਸਦ ਦੀਆਂ 85 ਸੀਟਾਂ ਮਿਲੀਆਂ ਹਨ, ਜਦੋਂ ਕਿ ਇਸਲਾਮੀ ਪਾਰਟੀ ਇਨਹਦਾ ਨੂੰ 69 ਸਥਾਨ ਮਿਲੇ ਹਨ। ਚੋਣ ਅਧਿਕਾਰੀਆਂ ਨੇ ਨਤੀਜਾ ਵੀਰਵਾਰ ਨੂੰ ਐਲਾਨ ਦਿੱਤਾ।
2011 'ਚ ਜਿਨ ਅਲ ਅਵੇਦੀਨ ਵੇਨਅਲੀ ਖਿਲਾਫ ਵਿਦਰੋਹ ਤੋਂ ਬਾਅਦ ਉੱਤਰੀ ਅਫਰੀਕੀ ਦੇਸ਼ ਟਿਊਨੀਸ਼ੀਆ 'ਚ ਲੋਕਤੰਤਰ ਦੀ ਬਹਾਲੀ ਦਾ ਇਹ ਪਹਿਲਾ ਕਦਮ ਹੈ। ਇਨਹਦਾ ਨੇ ਇਨ੍ਹਾਂ ਚੋਣਾਂ 'ਚ ਆਪਣੀ ਜਿੱਤ ਸਵੀਕਾਰ ਕਰ ਲਈ ਹੈ। ਅਰਬ ਦੇਸ਼ਾਂ 'ਚ ਸ਼ੁਰੂ ਹੋਏ ਵਿਦਰੋਹ ਤੋਂ ਬਾਅਦ ਇਨਹਦਾ ਪਹਿਲੀ ਇਸਲਾਮੀ ਪਾਰਟੀ ਸੀ, ਜੋ ਸੱਤਾ 'ਚ ਆਈ ਸੀ। ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਨਿਦਾਟਾਉਨੇਸ ਸਾਂਝੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ।
ਇਸਲਾਮਿਕ ਸਟੇਟ ਨੇ 25 ਅਗਵਾ ਬੱਚਿਆਂ ਨੂੰ ਕੀਤਾ ਰਿਹਾਅ
NEXT STORY