ਪਾਕਿਸਤਾਨ-ਪਾਕਿਸਤਾਨ ਦੀ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਵਜ਼ੀਰਿਸਤਾਨ ਦੇ ਕਬਾਇਲੀ ਇਲਾਕੇ 'ਚ ਵੀਰਵਾਰ ਨੂੰ ਇਕ ਸ਼ੱਕੀ ਡ੍ਰੋਨ ਹਮਲੇ 'ਚ ਪੰਜ ਅੱਤਵਾਦੀਆਂ ਮਾਰੇ ਗਏ। ਦੱਖਣੀ ਵਜ਼ੀਰਿਸਤਾਨ ਦੇ ਇਕ ਨਿਵਾਸੀ ਨੇ ਦੱਸਾ ਕਿ ਹਮਲੇ ਤੋਂ ਬਾਅਦ ਅੱਤਵਾਦੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਕਿਸੇ ਦੂਜੀ ਥਾਂ ਲੈ ਗਏ। ਉਸਨੇ ਕਿਹਾ ਕਿ ਅਸੀਂ ਸਥਾਨਕ ਅੱਤਵਾਦੀਆਂ ਤੋਂ ਸੁਣਿਆ ਸੀ ਕਿ ਇਸ ਹਮਲੇ 'ਚ ਉਨ੍ਹਾਂ ਦਾ ਇਕ ਅਰਬ ਕਮਾਂਡਰ ਵੀ ਮਾਰਿਆ ਗਿਆ ਹੈ ਪਰ ਉਨ੍ਹਾਂ ਮਾਰੇ ਗਏ ਕਮਾਂਡਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ। ਇਕ ਹੋਰ ਨਿਵਾਸੀ ਨੇ ਦੱਸਿਆ ਕਿ ਜਿਸ ਘਰ 'ਤੇ ਹਮਲਾ ਕੀਤਾ ਗਿਆ, ਉਸ 'ਚ ਕੁਝ ਵਿਦੇਸ਼ੀ ਲੋਕ ਰਹਿ ਰਹੇ ਸਨ।
ਇਸ ਮਹੀਨੇ ਕਬਾਇਲੀ ਇਲਾਕਿਆਂ 'ਚ ਡ੍ਰੋਨ ਹਮਲਿਆਂ 'ਚ ਵੈਸੇ ਤਾਂ ਕਾਫੀ ਵਾਧਾ ਹੋਇਆ ਸੀ ਪਰ ਅਮਰੀਕੀ ਅਤੇ ਬ੍ਰਿਟਿਸ਼ ਸਰਕਾਰ ਦੇ ਅਫਗਾਨਿਸਤਾਨ 'ਚ ਆਧਿਕਾਰਤ ਤੌਰ 'ਤੇ ਆਪਣੀ ਮੁਹਿੰਮ ਖਤਮ ਕੀਤੇ ਜਾਣ ਤੋਂ ਬਾਅਦ ਹੋਇਆ ਇਹ ਤਾਜ਼ਾ ਹਮਲਾ ਹੈ।
ਟਿਊਨੀਸ਼ੀਆ ਦੀਆਂ ਚੋਣਾਂ 'ਚ ਧਰਮ ਨਿਰਪੇਖ ਪਾਰਟੀ ਅੱਗੇ
NEXT STORY