ਇਸਲਾਮਾਬਾਦ-ਪਾਕਿਸਤਾਨ ਨੇ ਸਰਹੱਦ ਪਾਰ ਹੋਈ ਕਥਿਤ ਗੋਲੀਬਾਰੀ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਨੂੰ ਲੈ ਕੇ ਬੁੱਧਵਾਰ ਨੂੰ ਭਾਰਤ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਸਾਰ ਕੰਟਰੋਲ ਰੇਖਾ ਦੇ ਪਾਰ ਭਾਰਤੀ ਫੌਜੀਆਂ ਵਲੋਂ ਰਾਵਲਕੋਟ ਸੈਕਟਰ 'ਚ ਕੀਤੀ ਗਈ ਗੋਲੀਬਾਰੀ 'ਚ 70 ਸਾਲ ਦੇ ਨਾਗਰਿਕ ਦੀ ਬੁੱਧਵਾਰ ਨੂੰ ਮੌਤ ਹੋ ਗਈ।
ਇਸ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਬਲਾਂ ਦੀ ਅੰਨ੍ਹੇਵਾਹ ਗੋਲੀਬਾਰੀ ਕਰਦੇ ਹੋਏ ਇਸ ਵਿਅਕਤੀ ਦੀ ਮੌਤ ਨੂੰ ਲੈ ਕੇ ਭਾਰਤੀ ਦੂਤਘਰ ਤੋਂ ਪਹਿਲੇ ਸਕੱਤਰ ਨੂੰ ਬਲਾਇਆ ਅਤੇ ਉਸਦੀ ਮੌਤ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ। ਪਾਕਿਸਤਾਨ ਨੇ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਭਾਰਤ ਤੋਂ ਆਪਣੇ ਸੁਰੱਖਿਆ ਬਲਾਂ ਨੂੰ ਨਾਗਰਿਕਾਂ 'ਤੇ ਗੋਲੀਬਾਰੀ ਕਰਨ ਅਤੇ ਕੰਟਰੋਲ ਰੇਖਾ ਅਤੇ ਅਸਥਾਈ ਸਰਹੱਦ ਪਾਰ ਤੋਂ ਜੰਗਬੰਦੀ ਦੀ ਉਲੰਘਣਾ ਰੋਕਣ ਦੀ ਅਪੀਲ ਕੀਤੀ।
ਪਾਕਿਸਤਾਨ 'ਚ ਡ੍ਰੋਨ ਹਮਲਾ, 5 ਅੱਤਵਾਦੀ ਢੇਰ
NEXT STORY