ਸੰਯੁਕਤ ਰਾਸ਼ਟਰ- ਭਾਰਤ ਇਕ ਫਿਰ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਮੁੱਦਿਆਂ 'ਤੇ ਬਣੀ ਸੰਸਥਾ 'ਚ ਮੈਂਬਰ ਦੇ ਰੂਪ 'ਚ ਚੁਣ ਲਿਆ ਗਿਆ ਹੈ। ਭਾਰਤ ਨੂੰ ਇਸ ਲਈ ਏਸ਼ੀਆ ਪ੍ਰਸ਼ਾਂਤ ਸਮੂਹ 'ਚ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। 193 ਮੈਂਬਰਾਂ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਕੱਲ ਯੂ. ਐੱਨ. ਇਕਨਾਮਿਕ ਐਂਡ ਸੋਸ਼ਲ ਕੌਂਸਲ ਲਈ 18 ਮੈਂਬਰਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ 'ਚ ਭਾਰਤ ਤੋਂ ਇਲਾਵਾ ਪਾਕਿਸਤਾਨ ਵੀ ਸ਼ਾਮਲ ਹੈ। ਇਨ੍ਹਾਂ ਮੈਂਬਰਾਂ ਦਾ ਤਿੰਨ ਸਾਲਾ ਕਾਰਜਕਾਲ 1 ਜਨਵਰੀ 2015 ਤੋਂ ਸ਼ੁਰੂ ਹੋਵੇਗਾ।
ਆਪਣੇ ਨਾਗਰਿਕ ਦੀ ਮੌਤ 'ਤੇ ਪਾਕਿਸਤਾਨ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ
NEXT STORY