ਮੁੰਬਈ- ਤੇਲ ਦਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਗਾਹਕੀ ਦੇ ਕਾਰਨ ਵੀਰਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ ’ਚ ਰੁਪਿਆ 12 ਪੈਸੇ ਟੁੱਟ ਕੇ 2 ਹਫਤੇ ਦੇ ਸਭ ਤੋਂ ਘੱਟ ਪੱਧਰ 61.46 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ। ਇਸ ਤੋਂ ਪਹਿਲੇ ਰੁਪਏ ਦਾ ਘੱਟੋ-ਘੱਟ ਪੱਧਰ 16 ਅਕਤੂਬਰ ਨੂੰ 61.84 ਰੁਪਏ ਪ੍ਰਤੀ ਡਾਲਰ ਰਿਹਾ ਸੀ ਜਦੋਂਕਿ ਪਿਛਲੇ ਸੈਸ਼ਨ ’ਚ ਇਹ 61.34 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵੀਰਵਾਰ ਨੂੰ ਰੁਪਏ ’ਤੇ ਦਬਾਅ ਰਿਹਾ ਅਤੇ ਇਹ 19 ਪੈਸੇ ਟੁੱਟ ਕੇ 61.53 ਰੁਪਏ ਪ੍ਰਤੀ ਡਾਲਰ ’ਤੇ ਖੁਲ੍ਹਿਆ। ਕਾਰੋਬਾਰ ਦੇ ਦੌਰਾਨ 61.60 ਰੁਪਏ ਪ੍ਰਤੀ ਡਾਲਰ ਦੇ ਘੱਟੋ-ਘੱਟ ਅਤੇ 61.40 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਵੱਧ ਪੱਧਰ ਨੂੰ ਛੁਹੰਦਾ ਹੋਇਆ ਕਾਰੋਬਾਰ ਦੀ ਸਮਾਪਤੀ ’ਤੇ ਰੁਪਿਆ ਪਿਛਲੇ ਸੈਸ਼ਨ ਦੇ ਮੁਕਾਬਲੇ 12 ਪੈਸੇ ਟੁੱਟ ਕੇ 61.46 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
ਕਾਰੋਬਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਰਥਵਿਵਸਥਾ ’ਚ ਸੁਧਾਰ ਦੇ ਸੰਕੇਤ ਦੇ ਕਾਰਨ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਦੇ ਕਾਰਨ ਰੁਪਿਆ ਕਮਜ਼ੋਰ ਹੋਇਆ ਹੈ। ਹਾਲਾਂਕਿ ਸ਼ੇਅਰ ਬਾਜ਼ਾਰ ਦੇ ਰਿਕਾਰਡ ਪੱਧਰ ’ਤੇ ਬੰਦ ਹੋਣ ਦੇ ਕਾਰਨ ਰੁਪਏ ਦੀ ਗਿਰਾਵਟ ਕੁਝ ਹੱਦ ਤੱਕ ਰੁਕ ਗਈ।
ਪ੍ਰਵਾਸੀ ਨਿਵੇਸ਼ਕਾਂ ਨੇ ਮੰਗਿਆ ਆਈ.ਸੀ.ਆਈ.ਸੀ.ਆਈ. ਕੋਲੋਂ 10.03 ਕਰੋੜ ਰੁਪਏ ਹਰਜਾਨਾ
NEXT STORY