ਮੁੰਬਈ- 69 ਪ੍ਰਵਾਸੀ ਨਿਵੇਸ਼ਕਾਂ ਦੇ ਇਕ ਸਮੂਹ ਨੇ ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਇਕਵਿਟੀ ਫਰਮ ਆਈ.ਸੀ.ਆਈ.ਸੀ.ਆਈ. ਵੈਂਚਰ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਨਿਵੇਸ਼ 'ਤੇ ਪ੍ਰਤੀਫਲ ਨਾ ਮਿਲਣ ਦਾ ਦੋਸ਼ ਲਗਾਉਂਦੇ ਹੋਏ ਮਾਰੀਸ਼ਸ ਦੀ ਮਾਣਯੋਗ ਅਦਾਲਤ 'ਚ ਸੰਮਨ ਸਣੇ ਅਪੀਲ ਦਰਜ ਕੀਤੀ ਗਈ ਹੈ। ਸੂਤਰਾਂ ਅਨੁਸਾਰ ਨਿਵੇਸਕਾਂ ਨੂੰ ਇਨ੍ਹਾਂ ਦੋਵੇਂ ਕੰਪਨੀਆਂ ਨੇ ਫੰਡ ਦੇ ਪ੍ਰਦਰਸ਼ਨ ਦੇ ਬਾਰੇ 'ਚ ਤੈਅ ਜਾਣਕਾਰੀ ਨਾ ਦੇ ਕੇ ਅਤੇ ਉਸ ਨਾਲ ਜੁੜੇ ਖਤਰੇ ਤੋਂ ਜਾਣੂ ਨਾ ਕਰਵਾ ਕੇ ਉਨ੍ਹਾਂ ਨੂੰ ਗੁਮਰਾਹ ਕੀਤਾ ਹੈ।
ਨਿਵੇਸ਼ਕਾਂ ਦੇ ਇਸ ਸਮੂਹ ਨੇ ਸਾਲ 2005 'ਚ ਕੀਤੇ ਆਪਣੇ 47 ਲੱਖ ਡਾਲਰ ਦੇ ਨਿਵੇਸ਼ ਦੇ ਬਦਲੇ 10.03 ਕਰੋੜ ਰੁਪਏ ਦੀ ਕੀਮਤ ਹਰਜਾਨੇ ਵਜੋਂ ਮੰਗੀ ਹੈ। ਇਹ ਨਿਵੇਸ਼ ਆਈ.ਸੀ.ਆਈ.ਸੀ.ਆਈ. ਵੈਂਚਰ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਉਦਮ ਡਾਇਨੈਮਿਕ ਇੰਡੀਆ ਫੰਡ ਥ੍ਰੀ 'ਚ ਕੀਤਾ ਗਿਆ ਸੀ। ਕਰੀਬ 500 ਨਿਵੇਸ਼ਕਾਂ ਵਾਲੇ ਇਸ ਕਲੋਜ ਐਂਡ ਫੰਡ 'ਚ 22 ਕਰੋੜ ਡਾਲਰ ਦੀ ਪੂੰਜੀ ਲੱਗੀ ਸੀ। ਓਧਰ ਆਈ.ਸੀ.ਆਈ.ਸੀ.ਆਈ. ਵੈਂਚਰ ਦੇ ਡਾਇਰੈਕਟਰ ਨੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਨਿਵੇਸ਼ਕਾਂ ਦਾ ਇਹ ਸਮੂਹ ਕੁੱਲ ਨਿਵੇਸ਼ਕਾਂ ਦਾ ਸਿਰਫ 12 ਫੀਸਦੀ ਹੈ ਅਤੇ ਇਨ੍ਹਾਂ ਦੇ ਦੋਸ਼ ਪੂਰੀ ਤਰ੍ਹਾਂ ਤੱਥ ਤੋਂ ਬਿਨਾਂ ਅਤੇ ਮੰਦਭਾਗੇ ਹਨ।
ਸਬੰਧਤ ਮੁਕਦਮੇ ਨੂੰ ਛੱਡ ਕੇ ਕਿਤੇ ਹੋਰ ਜਨਤਕ ਨਹੀਂ ਕੀਤੀ ਜਾ ਸਕਦੀ ਕਾਲੇ ਧਨ ਦੀ ਸੂਚੀ : ਸਵਿਟਜ਼ਰਲੈਂਡ
NEXT STORY