ਮੁੰਬਈ- ਪੂੰਜੀ ਬਾਜ਼ਾਰ 'ਚ ਪਹੁੰਚ ਦੇ ਲਿਹਾਜ਼ ਨਾਲ ਸੇਬੀ ਦੀ ਪਾਬੰਦੀ ਸਹਿ ਰਹੀ ਰੀਅਲਟੀ ਖੇਤਰ ਦੀ ਕੰਪਨੀ ਡੀ.ਐਲ.ਐਫ. ਨੂੰ ਕਿਹਾ ਹੈ ਕਿ ਉਹ ਇਹ ਦੱਸਣ ਕਿ ਉਸ ਨੂੰ ਅੰਤਰਿਮ ਰਾਹਤ ਦੇ ਤੌਰ 'ਤੇ ਮਿਊਚਲ ਫੰਡ 'ਚ ਲੱਗੀ ਉਸ ਦੀ ਪੂੰਜੀ ਤੋਂ ਕਿੰਨਾ ਪੈਸਾ ਚਾਹੀਦਾ ਹੈ। ਸੇਬੀ ਦੀ ਪਾਬੰਦੀ ਸੰਬੰਧੀ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਡੀ.ਐਲ.ਐਫ. ਨੇ 22 ਅਕਤੂਬਰ ਨੂੰ ਅੰਤਰਿਮ ਰਾਹਤ ਦੀ ਮੰਗ ਕੀਤੀ ਸੀ।
ਜਿਸ ਤੋਂ ਬਾਅਦ ਪੂੰਜੀ ਬਾਜ਼ਾਰ ਰੈਗੂਲੇਟਰੀ ਕੋਲੋਂ ਜਵਾਬ ਮੰਗਿਆ ਗਿਆ ਸੀ। ਰੈਗੂਲੇਟਰੀ ਨੇ ਸੈਟ ਦੇ ਸਾਹਮਣੇ ਜਵਾਬ ਦਿੰਦੇ ਹੋਏ ਕਿਹਾ ਕਿ ਕੰਪਨੀ ਨੂੰ ਅੰਤਰਿਮ ਰਾਹਤ ਦਿੱਤੀ ਜਾ ਸਕਦੀ ਹੈ ਪਰ ਉਹ ਵਿਸਥਾਰ ਪ੍ਰਸਤਾਵ ਪੇਸ਼ ਕਰੇ ਕਿ ਉਸ ਨੂੰ 31 ਦਸੰਬਰ ਤਕ ਕਿੰਨੀ ਕੀਮਤ ਚਾਹੀਦੀ ਹੈ। ਡੀ.ਐਲ.ਐਫ. ਨੂੰ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ 'ਚ ਸੋਮਵਾਰ ਨੂੰ ਇਕ ਹਲਫਨਾਮਾ ਦਰਜ ਕਰੇ ਜਿਸ ਤੋਂ ਬਾਅਦ ਸੈਟ 5 ਨਵੰਬਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ ਕਿ ਅੰਤਰਿਮ ਰਾਹਤ ਦਿੱਤੀ ਜਾ ਸਕਦੀ ਹੈ ਜਾਂ ਨਹੀਂ।
ਦੇਸ਼ ’ਚ ਪਏ ਕਾਲੇ ਧਨ ਤੋਂ ਧਿਆਨ ਨਹੀਂ ਹਟਾਉਣਾ ਚਾਹੀਦਾ : ਜੇਟਲੀ
NEXT STORY