ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਸ਼ਹਿਰੀ ਸਹਿਕਾਰੀ ਬੈਂਕਾਂ (ਯੂ.ਸੀ.ਬੀ.) ਦੇ ਲਈ ਸੋਨਾ ਗਹਿਣੇ ਰੱਖ ਕੇ ਕਰਜ਼ਾ (ਗੋਲਡ ਲੋਨ) ਦੇਣ ਦੀ ਹੱਦ ਇਕ ਲੱਖ ਰੁਪਏ ਤੋਂ ਵਧਾ ਕੇ ਦੋ ਲੱਖ ਰੁਪਏ ਕਰ ਦਿੱਤੀ ਹੈ। ਰਿਜ਼ਰਵ ਬੈਂਕ ਨੇ ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਇਸ ਯੋਜਨਾ ਦੇ ਤਹਿਤ ਕਰਜ਼ਾ ਦੇਣ ਦੀ ਹੱਦ ਨੂੰ ਮੌਜੂਦਾ ਇਕ ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼ਹਿਰੀ ਸਹਿਕਾਰੀ ਬੈਂਕਾਂ ਨੂੰ ਬੁਲੇਟ ਰਿਪੇਮੈਂਟ ਯੋਜਨਾ ਦੇ ਤਹਿਤ ਗੋਲਡ ਲੋਨ ਦੇਣ ਦੀ ਇਜਾਜ਼ਤ ਹੈ। ਇਸ ਯੋਜਨਾ ਦੇ ਤਹਿਤ ਯੂ.ਸੀ.ਬੀ. ਨੂੰ ਸਿਰਫ ਇਕ ਸ਼ਰਤ ਦੇ ਨਾਲ ਕਰਜ਼ਾ ਦੇਣ ਦੀ ਇਜਾਜ਼ਤ ਹੁੰਦੀ ਹੈ ਕਿ ਕਰਜ਼ੇ ਦੀ ਸਮਾਂ ਮਿਆਦ ਇਕ ਸਾਲ ਤੋਂ ਵੱਧ ਰਹੇਗੀ ਅਤੇ ਵਿਆਜ ਮਹੀਨੇਵਾਰ ਆਧਾਰ ’ਤੇ ਲੱਗੇਗਾ। ਹਾਲਾਂਕਿ ਵਿਆਜ ਦਾ ਭੁਗਤਾਨ ਮੂਲ ਦੇ ਨਾਲ ਕਰਜ਼ੇ ਦੀ ਮਨਜ਼ੂਰੀ ਦੀ ਤਰੀਕ ਦੇ 12 ਮਹੀਨੇ ਬਾਅਦ ਕੀਤਾ ਜਾਵੇਗਾ।
ਮਾਈਕ੍ਰੋਸਾਫਟ ਨੇ 3000 ਨੌਕਰੀਆਂ ਕੀਤੀਆਂ ਖਤਮ
NEXT STORY