ਯੂਰਪੀ ਦੇਸ਼ ਸਵਿਟਜ਼ਰਲੈਂਡ ਨੇ ਭਾਰਤੀ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਜਾਰੀ ਰੱਖਣ ਸਬੰਧੀ ਰੁਖ ਦਾ ਸਵਾਗਤ ਕੀਤਾ ਹੈ। ਸਵਿਸ ਕਿਸਾਨਾਂ ਦੇ ਕਈ ਸੰਗਠਨਾਂ, ਜਿਨ੍ਹਾਂ 'ਚ ਸਵਿਸ ਫਾਰਮਸ ਐਸੋਸੀਏਸ਼ਨ ਵੀ ਸ਼ਾਮਲ ਹੈ, ਨੇ ਕਿਹਾ ਕਿ ਭਾਰਤ ਆਪਣੇ ਕਿਸਾਨਾਂ ਨੂੰ ਜਿਹੜੀ ਖੁਰਾਕ 'ਤੇ ਸਬਸਿਡੀ ਦਿੰਦੀ ਹੈ, ਉਸ ਨਾਲ ਕਿਸੇ ਦੂਜੇ ਦੇਸ਼ ਨੂੰ ਕੋਈ ਸਮੱਸਿਆ ਨਹੀਂ ਹੈ। ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਦੇ ਮਾਮਲੇ 'ਚ ਵਿਸ਼ਵ ਵਪਾਰ ਸੰਗਠਨ (ਡਬਲਿਊ. ਟੀ. ਓ.) 'ਚ ਭਾਰਤ ਨੇ ਸਖਤ ਰੁਖ ਅਪਨਾਇਆ ਹੈ। ਭਾਰਤ ਨੇ ਆਪਣੇ ਕਿਸਾਨਾਂ ਨੂੰ ਸਬਸਿਡੀ ਜਾਰੀ ਰੱਖਣ ਦੀ ਵਕਾਲਤ ਕੀਤੀ ਹੈ।
ਰਿਜ਼ਰਵ ਬੈਂਕ ਨੇ ਯੂ.ਸੀ.ਬੀ. ਦੇ ਲਈ ‘ਗੋਲਡ ਲੋਨ’ ਹੱਦ ਵਧਾ ਕੇ 2 ਲੱਖ ਰੁਪਏ ਕੀਤੀ
NEXT STORY