ਨਵੀਂ ਦਿੱਲੀ - ਦੇਸ਼ ਦੇ ਖੇਤੀ ਯੂਨੀਵਰਸਿਟੀ ਦੇ ਮਾਹਿਰ ਖੇਤੀ ਵਿਗਿਆਨਿਕਾਂ ਨੂੰ ਭਾਲਣ 'ਚ ਅਸਫਲ ਸਾਬਿਤ ਹੋ ਰਹੇ ਹਨ, ਜਿਸ ਕਾਰਨ ਕੇਂਦਰੀ ਪੱਧਰ 'ਤੇ ਖੇਤੀ ਵਿਗਿਆਨਿਕਾਂ ਦੇ ਪੂਰੇ ਅਹੁਦਿਆਂ ਨੂੰ ਭਰਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਜਿਹੜੇ ਉਮੀਦਵਾਰ ਸਫਲ ਵੀ ਹੋ ਰਹੇ ਹਨ ਉਨ੍ਹਾਂ 'ਚ ਸਿਰਫ 10 ਸੂਬਿਆਂ ਦਾ ਬੋਲਬਾਲਾ ਹੈ। ਖੇਤੀ ਵਿਗਿਆਨਿਕਾਂ ਦੇ 431 ਖਾਲੀ ਅਹੁਦਿਆਂ ਨੂੰ ਭਰਨ ਲਈ 20 ਜੂਨ 2013 ਨੂੰ ਦਾਖਲਾ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ, ਜਿਸ 'ਚ ਕੁੱਲ 16,790 ਉਮੀਦਵਾਰਾਂ ਨੇ ਹਿੱਸਾ ਲਿਆ ਅਤੇ 2478 ਲੋਕਾਂ ਨੂੰ ਮੁੱਖ ਪ੍ਰੀਖਿਆ ਲਈ ਚੁਣਿਆ ਗਿਆ ਅਤੇ 2201 ਉਮੀਦਵਾਰ ਮੁੱਖ ਪ੍ਰੀਖਿਆ 'ਚ ਸ਼ਾਮਲ ਹੋਏ। ਕੁੱਲ 745 ਉਮੀਦਵਾਰਾਂ ਨੇ ਨਿਰਧਾਰਿਤ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ। ਇਨ੍ਹਾਂ ਸਾਰਿਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਪਰ ਆਖਰੀ ਸਮੇਂ 'ਤੇ ਸਿਰਫ 319 ਲੋਕਾਂ ਨੂੰ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਕੁੱਲ ਖਾਲੀ ਅਹੁਦਿਆਂ 'ਚੋਂ 112 ਅਹੁਦਿਆਂ 'ਤੇ ਨਿਯੁਕਤੀ ਨਹੀਂ ਕੀਤੀ ਜਾ ਸਕੀ।
77 ਫੀਸਦੀ 10 ਸੂਬਿਆਂ ਤੋਂ : ਜਿਨ੍ਹਾਂ ਖੇਤੀ ਵਿਗਿਆਨਿਕਾਂ ਦੀ ਚੋਣ ਕੀਤੀ ਗਈ ਉਨ੍ਹਾਂ 'ਚੋਂ 77 ਫੀਸਦੀ 10 ਸੂਬਿਆਂ 'ਚੋਂ ਸਨ। ਇਨ੍ਹਾਂ ਸੂਬਿਆਂ 'ਚ ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਤ੍ਰਿਪੁਰਾ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਖੇਤੀ ਪ੍ਰਧਾਨ ਪੰਜਾਬ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਓਡੀਸ਼ਾ, ਬਾਗਵਾਨੀ ਲਈ ਮਸ਼ਹੂਰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਦੀ ਅਗਵਾਈ ਸਫਲ ਉਮੀਦਵਾਰਾਂ ਦੀ ਸੂਚੀ 'ਚ ਕਾਫੀ ਘੱਟ ਹੈ।
ਸਵਿਸ ਕਿਸਾਨ ਖੇਤੀ ਸਬਸਿਡੀ ਦਿੱਤੇ ਜਾਣ ਦੇ ਸਮਰਥਨ 'ਚ
NEXT STORY