ਇੰਟਰ ਅਮਰੀਕਨ ਡਿਵੈਲਪਮੈਂਟ ਬੈਂਕ ਵਲੋਂ ਜਾਰੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਸਵੱਛ ਊਰਜਾ ਨਿਵੇਸ਼ ਦੇ ਮਾਮਲੇ 'ਚ 55 ਵਿਕਾਸਸ਼ੀਲ ਦੇਸ਼ਾਂ 'ਚ ਚੌਥਾ ਨੰਬਰ ਹੈ। ਇਸ ਸੂਚੀ 'ਚ ਪਹਿਲੇ ਨੰਬਰ 'ਤੇ ਚੀਨ ਹੈ, ਇਸ ਤੋਂ ਬਾਅਦ ਬ੍ਰਾਜੀਲ ਦਾ ਨੰਬਰ ਆਉਂਦਾ ਹੈ। ਭਾਰਤ ਨੂੰ ਇਸ ਸੂਚਕ ਅੰਕ 'ਚ 1.85 ਅੰਕ ਜਦਕਿ ਚੀਨ ਨੂੰ 2.23 ਅੰਕ ਮਿਲੇ ਹਨ। ਉਥੇ ਹੀ ਘੱਟ ਕਾਰਬਨ ਪੈਦਾਵਾਰ ਦੇ ਮਾਮਲੇ 'ਚ ਵੀ ਭਾਰਤ ਦਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ ਹੈ । ਭਾਰਤ 'ਚ 2006 ਤੋਂ 2013 ਦਰਮਿਆਨ ਸਵੱਛ ਊਰਜਾ ਵਿਚ 62 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ।
ਨਹੀਂ ਮਿਲ ਰਹੇ ਹਨ ਖੇਤੀ ਵਿਗਿਆਨਿਕ
NEXT STORY