ਮੁੰਬਈ - 69 ਪ੍ਰਵਾਸੀ ਨਿਵੇਸ਼ਕਾਂ ਦੇ ਇਕ ਸਮੂਹ ਨੇ ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਇਕਵਿਟੀ ਫਰਮ ਆਈ. ਸੀ. ਆਈ. ਸੀ. ਆਈ. ਵੈਂਚਰ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਨਿਵੇਸ਼ 'ਤੇ ਪ੍ਰਤੀਫਲ ਨਾ ਮਿਲਣ ਦਾ ਦੋਸ਼ ਲਗਾਉਂਦੇ ਹੋਏ ਮਾਰੀਸਸ ਦੀ ਮਾਣਯੋਗ ਅਦਾਲਤ 'ਚ ਸੰਮਨ ਸਮੇਤ ਅਪੀਲ ਦਰਜ ਕੀਤੀ ਗਈ ਹੈ। ਸੂਤਰਾਂ ਮੁਤਾਬਕ ਨਿਵੇਸ਼ਕਾਂ ਨੇ ਇਨ੍ਹਾਂ ਦੋਵੇਂ ਕੰਪਨੀਆਂ ਨੇ ਫੰਡ ਦੇ ਪ੍ਰਦਰਸ਼ਨ ਦੇ ਬਾਰੇ 'ਚ ਤੈਅ ਜਾਣਕਾਰੀ ਨਾ ਦੇ ਕੇ ਅਤੇ ਉਸ ਨਾਲ ਜੁੜੇ ਖਤਰੇ ਤੋਂ ਜਾਣੂ ਨਾ ਕਰਵਾ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ। ਨਿਵੇਸ਼ਕਾਂ ਦੇ ਇਸ ਸਮੂਹ ਨੇ ਸਾਲ 2005 'ਚ ਕੀਤੇ ਆਪਣੇ 47 ਲੱਖ ਡਾਲਰ ਦੇ ਨਿਵੇਸ਼ ਦੇ ਬਦਲੇ 10.03 ਕਰੋੜ ਰੁਪਏ ਦੀ ਕੀਮਤ ਹਰਜਾਨੇ ਵਜੋਂ ਮੰਗੀ ਹੈ। ਇਹ ਨਿਵੇਸ਼ ਆਈ. ਸੀ. ਆਈ. ਸੀ. ਆਈ. ਵੈਂਚਰ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਉਦਮ ਡਾਇਨਾਮਿਕ ਇੰਡੀਆ ਫੰਡ ਥ੍ਰੀ 'ਚ ਕੀਤਾ ਗਿਆ ਸੀ। ਕਰੀਬ 500 ਨਿਵੇਸ਼ਕਾਂ ਵਾਲੇ ਇਸ ਕਲੋਜ ਐਂਡ ਫੰਡ 'ਚ 22 ਕਰੋੜ ਡਾਲਰ ਦੀ ਪੂੰਜੀ ਲੱਗੀ ਸੀ। ਓਧਰ ਆਈ. ਸੀ. ਆਈ. ਸੀ. ਆਈ. ਵੈਂਚਰ ਦੇ ਡਾਇਰੈਕਟਰ ਨੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਨਿਵੇਸ਼ਕਾਂ ਦਾ ਇਹ ਸਮੂਹ ਕੁੱਲ ਨਿਵੇਸ਼ਕਾਂ ਦਾ ਸਿਰਫ 12 ਫੀਸਦੀ ਹੈ ਅਤੇ ਇਨ੍ਹਾਂ ਦੇ ਦੋਸ਼ ਪੂਰੀ ਤਰ੍ਹਾਂ ਤੱਥ ਤੋਂ ਬਿਨਾਂ ਅਤੇ ਮੰਦਭਾਗੇ ਹਨ।
ਟਵਿਟਰ ਅਤੇ ਆਈ. ਬੀ. ਐੱਮ. 'ਚ ਸਮਝੌਤਾ
NEXT STORY