ਨਵੀਂ ਦਿੱਲੀ- ਉਪਭੋਗਤਾਵਾਂ ਨੂੰ 31 ਅਕਤੂਬਰ ਦੀ ਅੱਧੀ ਰਾਤ ਇਕ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਸੂਤਰਾਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 2.50 ਰੁਪਏ ਪ੍ਰਤੀ ਲੀਟਰ ਤੱਕ ਕਮੀ ਕੀਤੀ ਜਾ ਸਕਦੀ ਹੈ। ਅਗਸਤ ਤੋਂ ਬਾਅਦ ਪੈਟਰੋਲ ਦੀ ਕੀਮਤ ’ਚ ਲਗਾਤਾਰ 6ਵੀਂ ਵਾਰ ਕਟੌਤੀ ਕੀਤੀ ਜਾ ਸਕਦੀ ਹੈ। ਇਸ ਨਾਲ ਆਮ ਆਦਮੀ ਨੂੰ ਮਹਿੰਗਾਈ ਤੋਂ ਹੋਰ ਰਾਹਤ ਮਿਲਣ ਦੀ ਆਸ ਹੈ। ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ ਘੱਟ ਹੋਈ ਹੈ। ਇਸ ਲਈ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ 31 ਅਕਤੂਬਰ ਦੀ ਅੱਧੀ ਰਾਤ ਤੋਂ ਘੱਟ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਲਗਾਤਾਰ 6ਵੀਂ ਵਾਰ ਪੈਟਰੋਲ ਦੀ ਕੀਮਤ ’ਚ ਕਮੀ ਆਏਗੀ।
ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਸ਼ੁੱਕਰਵਾਰ ਸਮੀਖਿਆ ਕਰ ਸਕਦੀ ਹੈ, ਜਿਸ ’ਚ ਇਹ ਤੈਅ ਹੋਵੇਗਾ ਕਿ ਕੀਮਤ ’ਚ ਕਿੰਨੀ ਕਮੀ ਕੀਤੀ ਜਾਵੇਗੀ। ਹਾਲਾਂਕਿ ਇਸ ਲਈ ਕੰਪਨੀਆਂ ਪੈਟਰੋਲੀਅਮ ਮੰਤਰਾਲੇ ਦੀ ਮਨਜ਼ੂਰੀ ਵੀ ਲੈਣਗੀਆਂ।
ਖੁਰਾਕ ਮਹਿੰਗਾਈ 'ਤੇ ਮੋਦੀ ਸਰਕਾਰ ਦਾ ਪਹਿਲਾ ਵਾਰ
NEXT STORY