ਕੋਲਕਾਤਾ-ਐੱਪਲ ਦੇ ਆਈਫੋਨ-6 ਅਤੇ 6 ਪਲੱਸ ਦਾ ਸਟਾਕ ਭਾਰਤ 'ਚ ਖਤਮ ਹੋ ਗਿਆ ਹੈ। ਅਮਰੀਕੀ ਕੰਪਨੀ ਅਜੇ ਇਨ੍ਹਾਂ ਫੋਨਾਂ ਦਾ ਸਟਾਕ ਚੀਨ ਵਰਗੇ ਬਜ਼ਾਰਾਂ 'ਚ ਭੇਜਣ 'ਤੇ ਧਿਆਨ ਦੇ ਰਹੀ ਹੈ, ਜਿੱਥੇ ਇਨ੍ਹਾਂ ਦੀ ਜ਼ਿਆਦਾ ਮੰਗ ਹੈ। ਇਸ ਦੇ ਨਾਲ ਹੀ ਨਵੰਬਰ 'ਚ ਬਲੈਕ ਫਰਾਈਡੇਅ ਨੂੰ ਦੇਖਦੇ ਹੋਏ ਕੰਪਨੀ ਅਮਰੀਕਾ ਲਈ ਵੀ ਇਨ੍ਹਾਂ ਦਾ ਸਟਾਕ ਤਿਆਰ ਕਰ ਰਹੀ ਹੈ।
ਇਸ ਕਾਰਨ ਭਾਰਤ 'ਚ ਵੱਡੇ ਰੀਟੇਲਰਜ਼ ਨੇ ਆਈਫੋਨ-6 ਅਤੇ 6 ਪਲੱਸ ਦੀ ਅਡਵਾਂਸ ਬੁਕਿੰਗ ਬੰਦ ਕਰ ਦਿੱਤੀ ਹੈ। ਇਨ੍ਹਾਂ 'ਚੋਂ ਕੁਝ ਐੱਪਲ ਦੇ ਐਕਸਕਲੂਸਿਵ ਸਟੋਰ ਵੀ ਹਨ। ਐੱਪਲ ਦੇ ਭਾਰਤ 'ਚ ਟਰੇਡ ਪਾਰਟਨਰਾਂ ਦੇ ਤਿੰਨ ਸੀਨੀਅਰ ਅਫਸਰਾਂ ਨੇ ਦੱਸਿਆ ਕਿ ਪਿਛਲੇ ਦੋ ਹਫਤਿਆਂ ਤੋਂ ਆਈਫੋਨ-6 ਅਤੇ 6 ਪਲੱਸ ਦੀ ਸਪਲਾਈ 'ਚ ਮੁਸ਼ਕਲ ਹੋ ਰਹੀ ਹੈ। ਬਹੁਤ ਘੱਟ ਫੋਨ ਆ ਰਹੇ ਹਨ ਅਤੇ ਉਹ ਵੀ ਕਈ ਹਿੱਸਿਆਂ 'ਚ।
ਲਾਂਚ ਦੌਰਾਨ ਐੱਪਲ ਨੇ ਭਾਰਤ 'ਚ ਦੋਵੇਂ ਫੋਨਾਂ ਦੀਆਂ 55,000 ਯੂਨਿਟਾਂ ਭੇਜੀਆਂ ਸਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਆਈਫੋਨ-6 ਅਤੇ 6 ਪਲੱਸ ਦੇ 65 ਜੀ. ਬੀ. ਵਾਲੇ ਮਾਡਲ ਦੀ ਸਪਲਾਈ ਸਭ ਤੋਂ ਘੱਟ ਹੈ, ਜਿਨ੍ਹਾਂ ਦੀ ਬਜ਼ਾਰ 'ਚ ਜ਼ਿਆਦਾ ਮੰਗ ਹੈ। ਇਸ ਲਈ ਭਾਰਤ 'ਚ ਐਡਵਾਂਸ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਬੁਕਿੰਗ ਤੋਂ ਬਾਅਦ ਉਪਭੋਗਤਾਵਾਂ ਨੂੰ ਫੋਨ ਮਿਲਣ 'ਚ ਦੇਰੀ ਹੋਵੇਗੀ ਤਾਂ ਕੰਪਨੀ ਨੂੰ ਉਸ ਦੀ ਨਾਰਾਜ਼ਗੀ ਝੱਲਣੀ ਪਵੇਗੀ।
ਅੱਜ ਰਾਤ ਤੱਕ ਪੈਟਰੋਲ ਅਤੇ ਡੀਜ਼ਲ 2.50 ਰੁਪਏ ਤੱਕ ਹੋ ਸਕਦੈ ਸਸਤਾ (ਵੀਡੀਓ)
NEXT STORY