ਕਰਨਾਲ- ਕਰਨਾਲ ਦੀ ਖੇੜਾ ਕਾਲੋਨੀ ’ਚ ਇਕ ਕਲਯੁੱਗੀ ਪਤੀ ਨੇ ਘਰੇਲੂ ਕਲੇਸ਼ ਕਾਰਨ ਆਪਣੀ ਪਤਨੀ ਨੂੰ ਘਰ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਔਰਤ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀ ਔਰਤ ਨੇ ਦੱਸਿਆ ਕਿ ਉਸ ਦੀ ਆਪਣੇ ਪਤੀ ਨਾਲ ਕਹਾਸੁਣੀ ਹੋ ਗਈ ਸੀ। ਜਿਸ ਕਾਰਨ ਉਸ ਦੇ ਪਤੀ, ਦਿਓਰ ਅਤੇ ਸੱਸ ਨੇ ਮਿਲ ਕੇ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਡਾਕਟਰ ਦਾ ਕਹਿਣਾ ਹੈ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਤੀ-ਪਤਨੀ ਦੇ ਰਿਸ਼ਤੇ ’ਚ ਲੜਾਈ ਝਗੜਾ ਹੋਣਾ ਆਮ ਗੱਲ ਹੈ ਪਰ ਕਿਸੇ ਪਤੀ ਦਾ ਆਪਣੀ ਪਤਨੀ ਨੂੰ ਇਸ ਤਰ੍ਹਾਂ ਮਾਰਨਾ ਬੇਹੱਦ ਸ਼ਰਮਨਾਕ ਹੈ।
ਭਾਰਤ 'ਚ ਮੁਸ਼ਕਲ ਨਾਲ ਮਿਲ ਰਿਹੈ 'ਆਈਫੋਨ-6'
NEXT STORY