ਮੁੰਬਈ- ਬਾਲੀਵੁੱਡ ਅਦਾਕਾਰਾ ਲੀਜ਼ਾ ਹੇਡਨ ਅਤੇ ਵਰੁਣ ਧਵਨ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਆਉਣ ਤੋਂ ਬਾਅਦ ਅਦਾਕਾਰਾ ਨੇ ਕੁਝ ਅਜਿਹਾ ਕਹਿ ਦਿੱਤਾ ਜੋ ਸ਼ਾਇਦ ਵਰੁਣ ਨੂੰ ਚੰਗਾ ਨਹੀਂ ਲੱਗਿਆ। ਲੀਜ਼ਾ ਨੇ ਕਿਹਾ ਹੈ ਕਿ ਵਰੁਣ ਦੀ ਗਰਲਫ੍ਰੈਂਡ ਹੈ ਅਤੇ ਉਹ ਅੰਗੇਜਡ ਹੈ ਜਦੋਂ ਕਿ ਮੈਂ ਸਿੰਗਲ ਹਾਂ, ਪਰ ਹੁਣ ਵਰੁਣ ਨੂੰ ਲੈ ਕੇ ਟਵਿੱਟਰ 'ਤੇ ਸਵਾਲਾਂ ਦੀ ਹਰੀ ਝੰਡੀ ਲੱਗ ਗਈ ਤਾਂ ਲੀਜ਼ਾ ਨੇ ਲਿਖਿਆ ਹੈ ਕਿ ਮੈਂ ਸਿੰਗਲ ਹਾਂ, ਵਰੁਣ ਧਵਨ ਅੰਗੇਜਡ ਨਹੀਂ ਹੈ। ਕਾਫੀ ਗਲਤ ਮਤਲਬ ਕੱਢੇ ਗਏ ਹਨ। ਖਤਮ ਕਰੋ। ਇਸ ਤੋਂ ਬਾਅਦ ਵਰੁਣ ਨੇ ਕਿਹਾ ਕਿ ਲੀਜ਼ਾ ਮੈਨੂੰ ਵਾਕਏ ਹੀ ਹਾਸਾਂ ਆ ਰਿਹਾ ਹੈ। ਹੁਣ ਮੇਰੇ ਬੱਚੇ ਹੋਣਗੇ ...'ਸ਼ੌਕੀਨ' ਫਿਲਮ ਲਈ ਸ਼ੁੱਭਕਾਮਨਾਵਾਂ ਮਿਸ ਹੇਡਨ। ਲੀਜ਼ਾ ਨੇ ਇਸ ਤੋਂ ਬਾਅਦ ਅੱਗੇ ਕੋਈ ਹੋਰ ਗੱਲ ਕਰਨਾ ਸਹੀ ਨਹੀਂ ਸਮਝਿਆ ਅਤੇ ਟਵੀਟ ਕੀਤਾ। ਬਹੁਤ ਸਫਾਈ ਦੇ ਦਿੱਤੀ। ਹੁਣ ਬਾਅਦ 'ਚ।
...ਜਦੋਂ ਪ੍ਰਿਯੰਕਾ ਲਈ ਮੁਸੀਬਤ ਬਣੀ ਤੰਗ ਡਰੈੱਸ! (ਦੇਖੋ ਤਸਵੀਰਾਂ)
NEXT STORY