ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਫਿਲਮ 'ਮੈਰੀਕਾਮ' ਲਈ ਜ਼ਬਰਦਸਤ ਟ੍ਰੇਨਿੰਗ ਤੋਂ ਬਾਅਦ ਆਪਣੇ ਫਿਗਰ ਨੂੰ ਲੈ ਕੇ ਥੋੜ੍ਹੀ ਲਾਪਰਵਾਹ ਹੋ ਗਈ ਹੈ। ਪ੍ਰਿਯੰਕਾ ਹਾਲ ਹੀ 'ਚ ਆਬੂ ਧਾਬੀ ਫਿਲਮ ਫੈਸਟੀਵਲ 'ਚ ਰੈੱਡ ਕਾਰਪੇਟ 'ਤੇ ਇਕ ਅਜਿਹੀ ਡਰੈੱਸ ਪਹਿਨ ਕੇ ਪਹੁੰਚੀ, ਜਿਸ 'ਚ ਉਸ ਦੀ ਫਿਗਰ ਦੇਖ ਕੇ ਸਾਫ ਲੱਗ ਰਿਹਾ ਸੀ ਕਿ ਉਹ ਇਨ੍ਹੀਂ ਦਿਨੀਂ ਵਰਕਆਊਟ 'ਤੇ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੀ ਹੈ। ਉਸ ਨੂੰ ਦੇਖ ਦੇ ਲੱਗ ਰਿਹਾ ਸੀ ਡਰੈੱਸ ਲੋੜ ਤੋਂ ਵੱਧ ਤੰਗ ਸੀ। ਪ੍ਰਿਯੰਕਾ ਚੋਪੜਾ ਨੇ ਆਬੂ ਧਾਬੀ 'ਚ ਅਮੀਰਾਤ ਪੈਲੇਸ 'ਚ ਹੋਏ ਪ੍ਰਾਈਵੇਟ ਮਿਊਜ਼ਿਕ ਐਂਡ ਡਾਂਸ ਸ਼ੋਅ 'ਚ 'ਦੇਸੀ ਗਰਲ' 'ਤੇ ਪਰਫਾਰਮ ਵੀ ਕੀਤਾ ਸੀ।
ਬਿਪਾਸ਼ਾ ਤੇ ਹਰਮਨ ਨੇ ਬ੍ਰੇਕਅਪ ਦੀ ਖਬਰ ਦਾ ਕੀਤਾ ਖੰਡਨ
NEXT STORY