ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਆਪਣੀਆਂ ਫਿਲਮਾਂ 'ਚ ਕੁਝ ਨਾ ਕੁਝ ਅਜਿਹਾ ਕਰਦੇ ਹਨ ,ਜਿਸ ਕਾਰਨ ਉਹ ਪ੍ਰਸ਼ੰਸਕਾਂ ਦੇ ਪਾਤਰ ਬਣ ਜਾਂਦੇ ਹਨ। ਦਰਅਸਲ ਬਾਕਸ ਆਫਿਸ 'ਤੇ 100 ਕਰੋੜ ਦੇ ਕੱਲਬ 'ਚ ਸ਼ਾਮਲ ਹੋਣ ਵਾਲੀਆਂ ਫਿਲਮਾਂ ਹਿੱਟ ਮੰਨੀਆਂ ਜਾਂਦੀਆਂ ਹਨ। ਇਸ ਲਈ ਸ਼ਾਹਰੁਖ ਦੀਆਂ ਫਿਲਮਾਂ 4-5 ਜਾਂ 10 ਵਾਰੀ ਨਹੀਂ ਸਗੋਂ 16 ਵਾਰ 100 ਕਰੋੜ ਦੇ ਕੱਲਬ 'ਚ ਸ਼ਾਮਲ ਹੋ ਚੁੱਕੀਆਂ ਹਨ। 2 ਨਵੰਬਰ ਸਾਲ 2014 ਨੂੰ 49 ਸਾਲਾਂ ਦੇ ਹੋ ਰਹੇ ਸ਼ਾਹਰੁਖ ਲਈ ਇਸ ਤੋਂ ਵੱਡਾ ਤੋਹਫਾ ਕੀ ਹੋ ਸਕਦਾ ਹੈ। ਇਕ ਪਾਸੇ ਜਿੱਥੇ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਹੈੱਪੀ ਨਿਊ ਈਅਰ' ਨੇ ਹੁਣ ਤੱਕ ਦੁਨੀਆਭਰ 'ਚ 250 ਕਰੋੜ ਦਾ ਬਿਜ਼ਨੈੱਸ ਕੀਤਾ ਹੈ ਉਥੇ ਹੀ ਦੇਸ਼ 'ਚ 148 ਕਰੋੜ ਰੁਪਏ ਦਾ ਕਾਰੋਬਾਰ ਵੀ ਕੀਤਾ ਹੈ।
ਸ਼ਾਹਰੁਖ ਖਾਨ ਨੂੰ ਫਿਲਮ ਇੰਡਸਟਰੀ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਕਈ ਫਿਲਮਾਂ 100 ਕਰੋੜ, 200 ਕਰੋੜ, 300 ਕਰੋੜ ਜਾਂ ਫਿਰ ਇਸ ਤੋਂ ਵੀ ਵੱਧ ਬਾਕਸ ਆਫਿਸ 'ਤੇ ਕਮਾਈ ਕਰਦੀਆਂ ਹਨ। ਫਿਲਮ 'ਦੀਵਾਨਾ' ਨਾਲ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਹਰੁ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦੀਆਂ ਫਿਲਮਾਂ ਇੰਨੀ ਕਮਾਈ ਕਰਨਗੀਆਂ। ਜ਼ਿਕਰਯੋਗ ਹੈ ਕਿ ਸ਼ਾਹਰੁਖ ਦੀ ਫਿਲਮ 'ਹੈੱਪੀ ਨਿਊ ਈਅਰ' ਹੁਣ ਤੱਕ ਕਮਾਈ ਦੇ ਕਈ ਰਿਕਾਰਡ ਤੋੜ ਚੁੱਕੀ ਹੈ। ਇਹ ਫਿਲਮ ਸ਼ਾਹਰੁਖ ਦੀ 16ਵੀਂ ਅਜਿਹੀ ਫਿਲਮ ਹੈ ਜੋ 100 ਕਰੋੜ ਕਮਾਉਣ 'ਚ ਸਫਲ ਰਹੀ ਹੈ।
ਲੀਜ਼ਾ ਦੀ ਫਿਸਲੀ ਜੁਬਾਨ, ਟਵਿੱਟਰ 'ਤੇ ਮਚ ਗਿਆ ਬਵਾਲ
NEXT STORY